ਪੁਲਸ ਨੂੰ ਚਕਮਾ ਦੇ ਕੇ ਅੱਧੀ ਰਾਤ ਨੂੰ ਜੇਲ ''ਚੋਂ ਫਰਾਰ ਹੋਈਆਂ ਦੋ ਮਹਿਲਾ ਕੈਦੀ

02/11/2017 11:21:02 AM

ਗੋਲਡ ਕੋਸਟ— ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਦੀ ਹਿੰਟਰਲੈਂਡ ਜੇਲ ''ਚ ਬੰਦ ਦੋ ਮਹਿਲਾ ਕੈਦੀ ਪੁਲਸ ਨੂੰ ਚਕਮਾ ਦੇਣ ਕੇ ਫਰਾਰ ਹੋ ਗਈਆਂ। ਜੇਲ ਅਧਿਕਾਰੀਆਂ ਨੇ ਦੱਸਿਆ ਕਿ 19 ਸਾਲਾ ਸ਼ੇਲੋਰਟ ਬੋਮੈਨ ਅਤੇ 24 ਸਾਲਾ ਜਾਨੀਸਾ ਜੇਰੋਮ ਅੱਧੀ ਰਾਤ ਨੂੰ ਫਰਾਰ ਹੋ ਗਈਆਂ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇਖਿਆ ਤਾਂ ਦੋਵੇਂ ਮਹਿਲਾ ਕੈਦੀ ਲਾਪਤਾ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਮੈਨ ਇਕ ਸਾਲ ਤੋਂ ਅਤੇ ਜੇਰੋਮ ਇਕ ਸਾਲ ਤਿੰਨ ਮਹੀਨੇ ਤੋਂ ਜੇਲ ''ਚ ਬੰਦ ਸੀ। ਦੋਵੇਂ ਵੱਖ-ਵੱਖ ਮਾਮਲਿਆਂ ''ਚ ਦੋਸ਼ੀ ਸਨ। ਪੁਲਸ ਨੇ ਦੋਹਾਂ ਦੀ ਪਛਾਣ ਦੱਸਦੇ ਹੋਏ ਦੱਸਿਆ ਕਿ ਬੋਮੈਨ ਦਾ ਰੰਗ ਗੋਰਾ ਅਤੇ ਵਾਲ ਸੁਨਹਿਰੀ ਹਨ। ਉਹ 160 ਸੈਂਟੀਮੀਟਰ ਲੰਬੀ ਅਤੇ ਉਸ ਦੇ ਖੱਬੇ ਅਤੇ ਸੱਜੇ ਗੁੱਟ ''ਤੇ ਟੈਟੂ ਬਣੇ ਹੋਏ ਹਨ। ਦੂਜੀ ਮਹਿਲਾ ਕੈਦੀ ਜੇਰੋਮ ਬਾਰੇ ਪੁਲਸ ਨੇ ਦੱਸਿਆ ਕਿ ਉਹ 173 ਸੈਂਟੀਮੀਟਰ ਲੰਬੀ ਹੈ। ਉਸ ਦਾ ਰੰਗ ਸਾਂਵਲਾ ਹੈ ਅਤੇ ਵਾਲ ਕਾਲੇ ਹਨ। ਉਸ ਦੇ ਖੱਬੇ ਅਤੇ ਸੱਜੇ ਹੱਥ ''ਤੇ ਟੈਟੂ ਬਣੇ ਹੋਏ ਹਨ।

Tanu

This news is News Editor Tanu