ਵੈਨਜ਼ੁਏਲਾ ''ਚ ਮਾਦੁਰੋ ਖਿਲਾਫ 2 ਦਿਨੀਂ ਹੜਤਾਲ

07/23/2017 10:55:32 AM

ਕਾਰਾਕਸ— ਵੈਨੇਜ਼ੁਏਲਾ ਵਿਚ 30 ਜੁਲਾਈ ਨੂੰ ਹੋਣ ਵਾਲੇ ਵਿਵਾਦਿਤ ਸੰਵਿਧਾਨ ਸਭਾ ਦੇ ਗਠਨ ਖਿਲਾਫ ਵਿਰੋਧੀ ਧਿਰ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ 'ਤੇ ਦਬਾਅ ਬਣਾਉਣ ਲਈ ਅਗਲੇ ਹਫ਼ਤੇ ਦੋ ਦਿਨਾਂ ਹੜਤਾਲ ਕਰਨ ਦੀ ਘੋਸ਼ਣਾ ਕੀਤੀ।
ਡੈਮੋਕਰੇਟਿਕ ਯੂਨਿਟੀ ਗਠਜੋੜ ਦੇ ਅਧਿਕਾਰੀਆਂ ਨੇ ਬੀਤੇ ਦਿਨ ਪੱਤਰਕਾਰਾਂ ਨੂੰ ਕਿਹਾ ਕਿ ਇਸ ਹੜਤਾਲ ਦੇ ਤਹਿਤ ਬੁੱਧਵਾਰ ਅਤੇ ਵੀਰਵਾਰ ਨੂੰ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰਿਆਂ ਨੂੰ ਬੰਦ ਰੱਖਿਆ ਜਾਵੇਗਾ, ਇਸ ਦੇ ਇਲਾਵਾ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਮਾਦੁਰੋ ਦੇ ਨਵੇਂ ਸੰਵਿਧਾਨ ਦੇ ਪ੍ਰਸਤਾਵ ਦੇ ਵਿਰੋਧ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੀ ਹਿੰਸਾ ਵਿਚ ਕਈ ਲੋਕ ਮਾਰੇ ਗਏ ਹਨ।