ਜਾਪਾਨੀ ਕਰੂਜ਼ ਦੇ ਦੋ ਬਜ਼ੁਰਗ ਯਾਤਰੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ

02/20/2020 9:35:04 AM

ਟੋਕੀਓ— ਜਾਪਾਨ 'ਚ ਕੋਰੋਨਾ ਵਾਇਰਸ ਕਾਰਨ ਵੱਖਰੇ ਰੱਖੇ ਗਏ ਇਕ ਕਰੂਜ਼ ਜਹਾਜ਼ ਦੇ ਦੋ ਬਜ਼ੁਰਗ ਯਾਤਰੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ 'ਚ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਇਕ ਔਰਤ ਤੇ ਇਕ ਪੁਰਸ਼ ਜੋ ਵਾਇਰਸ ਨਾਲ ਪੀੜਤ ਸਨ, ਦੋਹਾਂ ਦੀ ਮੌਤ ਹੋ ਗਈ।
ਦੋਹਾਂ ਦੀ ਉਮਰ 80 ਸਾਲ ਦੇ ਨੇੜੇ ਸੀ। ਇਸ ਸਬੰਧ 'ਚ ਸਿਹਤ ਮੰਤਰਾਲੇ ਵਲੋਂ ਹਾਲਾਂਕਿ ਕੋਈ ਬਿਆਨ ਨਹੀਂ ਆਇਆ ਹੈ। ਇਸ ਕਰੂਜ਼ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੇ 600 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਪਰ ਇਸ ਨਾਲ ਕਿਸੇ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ।
ਕਰੂਜ਼ 'ਚ ਫਸੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਵਾਪਸ ਲੈ ਜਾਣ ਲਈ ਸਭ ਦੇਸ਼ ਉਪਰਾਲੇ ਕਰ ਰਹੇ ਹਨ। ਭਾਰਤ ਵੀ ਅੱਜ ਆਪਣਾ ਫੌਜੀ ਜਹਾਜ਼ ਭੇਜ ਕੇ ਕਰੂਜ਼ ਸ਼ਿਪ 'ਚ ਸਵਾਰ ਨਾਗਰਿਕਾਂ ਨੂੰ ਵਾਪਸ ਲੈ ਕੇ ਆਵੇਗਾ।