ਸਿਡਨੀ ਵਿਚ ਲਾਪਤਾ ਹੋਏ ਬੱਚੇ ਮਿਲੇ ਸੁਰੱਖਿਅਤ

07/15/2017 3:03:24 PM

ਸਿਡਨੀ— ਸਿਡਨੀ ਤੋਂ ਲਾਪਤਾ ਹੋਏ ਦੋ ਬੱਚੇ ਪੁਲਸ ਨੂੰ ਸੁਰੱਖਿਅਤ ਮਿਲ ਗਏ ਹਨ। ਦੋਹਾਂ ਬੱਚਿਆਂ ਨੂੰ ਆਖਰੀ ਵਾਰ ਵੀਰਵਾਰ ਨੂੰ ਦੱਖਣੀ ਸਿਡਨੀ ਸਥਿਤ ਉਨ੍ਹਾਂ ਦੇ ਘਰ ਵਿਚ ਦੇਖਿਆ ਗਿਆ ਸੀ। ਦੋਹਾਂ ਬੱਚਿਆਂ ਦੀ ਭਾਲ ਲਈ ਐਂਬਰ ਅਲਰਟ ਜਾਰੀ ਕੀਤਾ ਗਿਆ ਸੀ। ਨਿਊ ਸਾਊਥ ਵੇਲਜ਼ ਦੀ ਪੁਲਸ ਦਾ ਕਹਿਣਾ ਹੈ ਕਿ ਸ਼ਨੀਵਾਰ ਦੀ ਦੁਪਹਿਰ 12.30 ਵਜੇ ਦੋਵੇਂ ਬੱਚੇ ਖੇਤਰੀ ਵਿਕਟੋਰੀਆ ਵਿਚ ਸੁਰੱਖਿਅਤ ਮਿਲ ਗਏ ਹਨ। 
ਲਿਊਕ ਅਤੇ ਹੈਲੇਅ ਸਮਿੱਥ, ਜਿਨ੍ਹਾਂ ਦੀ ਉਮਰ 11 ਅਤੇ 12 ਸਾਲ ਹੈ। ਦੋਹਾਂ ਨੂੰ ਵੀਰਵਾਰ ਨੂੰ ਆਖਰੀ ਵਾਰ ਦੱਖਣੀ ਕਾਰਿੰਗਬਾਗ ਦੇ ਵਿਲਰੋਂਗ ਰੋਡ ਉੱਤੇ ਸਥਿਤ ਘਰ ਵਿਚ ਦੇਖਿਆ ਗਿਆ। ਸ਼ੁੱਕਰਵਾਰ ਦੀ ਦੁਪਹਿਰ ਨੂੰ ਦੋਹਾਂ ਦੀ ਭਾਲ ਲਈ ਪੁਲਸ ਨੇ ਐਂਬਰ ਅਲਰਟ ਜਾਰੀ ਕੀਤਾ ਸੀ। ਦੋਹਾਂ ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਪੁਲਸ ਵਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਬੱਚੇ ਆਪਣੀ ਮਾਂ ਨਿਕੋਲਸ ਅਤੇ ਇਕ ਆਦਮੀ ਨਾਲ ਦੱਖਣੀ ਹਿੱਸੇ ਵਿਚ ਹੀ ਯਾਤਰਾ ਕਰ ਰਹੇ ਸਨ। ਪੁਲਸ ਦਾ ਇਹ ਵੀ ਮੰਨਣਾ ਹੈ ਕਿ ਦੋਵੇਂ ਕੈਨਬਰਾ ਦੀ ਯਾਤਰਾ ਉੱਤੇ ਸਨ। ਪੁਲਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਸੰਬੰਧ 'ਚ ਜਾਂਚ ਕਰ ਰਹੇ ਹਨ।