ਸਿਡਨੀ ''ਚ ਦੋ ਬੱਚਿਆਂ ਨਾਲ ਵਾਪਰਿਆ ਹਾਦਸਾ, 3 ਮੰਜ਼ਲਾਂ ਇਮਾਰਤ ਦੀ ਖਿੜਕੀ ਤੋਂ ਹੇਠਾਂ ਡਿੱਗੇ

02/12/2017 11:08:39 AM

ਸਿਡਨੀ— ਦੱਖਣੀ-ਪੱਛਮੀ ਸਿਡਨੀ ਦੇ ਬੈਂਕਸਟਾਊਨ ''ਚ ਦੋ ਬੱਚਿਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਦੋ ਬੱਚੇ ਫਲੈਟ ਦੀ ਤੀਜੀ ਮੰਜ਼ਲ ਦੀ ਖਿੜਕੀ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। 5 ਸਾਲ ਦੀ ਲੜਕੀ ਜਿਸ ਨੂੰ ਹਸਪਤਾਲ ''ਚ ਭਰਤੀ ਕਰਾਇਆ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਗੰਭੀਰ ਰੂਪ ਨਾਲ ਜ਼ਖਮੀ ਹੋਏ 3 ਸਾਲ ਦਾ ਲੜਕੇ ਦੀ ਹਾਲਤ ਸਥਿਰ ਬਣੀ ਹੋਈ ਹੈ। 
ਇਹ ਪਤਾ ਨਹੀਂ ਲਾਇਆ ਜਾ ਸਕਿਆ ਕਿ ਬੱਚੇ ਕਿਵੇਂ ਡਿੱਗੇ। ਇਹ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਬੱਚੇ ਖੇਡ ਰਹੇ ਹੋਣਗੇ ਅਤੇ ਖੇਡ-ਖੇਡ ''ਚ ਹੀ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਚੇ ਖਿੜਕੀ ''ਚੋਂ ਬਾਹਰ ਦੇਖ ਰਹੇ ਹੋਣਗੇ ਅਤੇ ਇਸ ਦੌਰਾਨ ਉਹ ਹੇਠਾਂ ਡਿੱਗ ਗਏ। 
ਬੱਚਿਆਂ ਨਾਲ ਵਾਪਰੇ ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾ ਨੂੰ ਫੋਨ ਕਰ ਕੇ ਬੁਲਾਇਆ ਗਿਆ ਅਤੇ ਜ਼ਖਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਬੱਚਿਆਂ ਨਾਲ ਹਾਦਸਾ ਸਵੇਰੇ ਤਕਰੀਬਨ 9 ਵਜੇ ਦਰਮਿਆਨ ਵਾਪਰਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Tanu

This news is News Editor Tanu