ਇਟਲੀ ਵਿੱਚ ਖੋਦਾਈ ਦੌਰਾਨ ਦੋ ਪ੍ਰਾਚੀਨ ਰੋਮਨ ਬੱਚਿਆਂ ਦੀਆਂ ਮਿਲੀਆਂ ਕਬਰਾਂ

08/25/2017 8:43:22 PM

ਰੋਮ/ਇਟਲੀ (ਕੈਂਥ)— ਰੋਮ ਦੇ ਫੁੱਟਬਾਲ ਸਟੇਡੀਅਮ ਨੇੜੇ ਪੁੱਰਾਤੱਤਵ ਵਿਭਾਗ ਵਿਗਿਆਨੀਆਂ ਨੇ ਦੋ ਪ੍ਰਾਚੀਨ ਰੋਮਨ ਕਬਰਾਂ ਦੀ ਖੋਜ ਕੀਤੀ ਹੈ। ਇਹ ਪੁਰਾਤਨ ਰੋਮਨ, ਪੱਥਰ ਦੀਆਂ ਕਬਰਾਂ ਓਲੰਪਿਕ ਸਟੇਡੀਅਮ ਦੇ ਬਿਲਕੁੱਲ ਪਿਛਲੇ ਪਾਸੇ ਹਨ। ਕੋਲੋਸੀਅਮ ਅਤੇ ਸੈਂਟਰਲ ਰੋਮ ਦੇ ਪੁਰਾਤਨ ਖੇਤਰ ਵਿਚ ਖਾਸ ਸੁਪਰਟੈਂਡੈਂਸੀ ਦੁਆਰਾ ਖੋਜ ਦਾ ਐਲਾਨ ਕੀਤਾ ਗਿਆ ਸੀ, ਰੋਮ ਦੇ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਦੇ ਦੋਸ਼ ਇਕ ਸਰਕਾਰੀ ਸੰਸਥਾ ਉੱਤੇ ਲਗਾਏ ਗਏ। ਇਹ ਸੰਸਥਾ ਇਟਲੀ ਦੀ ਸੱਭਿਆਚਾਰਕ ਮੰਤਰਾਲਾ, ਸੈਰ ਸਪਾਟਾ ਅਤੇ ਵਿਰਾਸਤ ਦਾ ਭਾਗ ਹੈ।
ਰੋਮਨ ਸੱਭਿਆਚਾਕ ਅਥਾਰਿਟੀ ਦਾ ਕਹਿਣਾ ਹੈ ਕਿ ਇਹ ਅਮੀਰ ਰੋਮਨ ਪਰਿਵਾਰਾਂ ਦੇ ਦੋ ਬੱਚਿਆਂ ਦੀਆਂ ਕਬਰਾਂ ਹਨ। ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ, ਇਨ੍ਹਾਂ ਵਿਚੋਂ ਇਕ ਪੱਥਰ ਦੀ ਕਬਰ ਨੂੰ ਖਾਸ ਨਕਸ਼ਕਾਰੀ ਨਾਲ ਸਜਾਇਆ ਗਿਆ ਹੈ, ਜਦਕਿ ਦੂਸਰੀ ਪੱਥਰ ਦੀ ਕਬਰ ਅਜੇ ਵੀ ਬਿਲਕੁਲ ਸਾਦੀ ਹੈ।
ਰੋਮ ਵਿਚ ਅਜਿਹੀ ਖੋਜ ਕੋਈ ਸਧਾਰਨ ਖੋਜ ਨਹੀਂ ਹੈ। ਇਸ ਸਾਲ ਜੁਲਾਈ ਵਿਚ ਇਕ ਮੈਟਰੋ ਲਾਈਨ ਦਾ ਵਿਸਥਾਰ ਕਰਨ ਲਈ ਖੋਦਾਈ ਕਰਦੇ ਸਮੇਂ ਸੋਲੇਰੀਅਮ ਮਿਲਿਆ ਸੀ, ਜਦਕਿ ਪਿਛਲੀਆਂ ਗਰਮੀਆਂ ਵਿਚ ਇਕ ਇਸ਼ਨਾਨ ਘਰ ਅਤੇ ਕੁਝ ਕਬਰਾਂ ਖੋਦਾਈ ਦੌਰਾਨ ਮਿਲੀਆਂ ਸਨ।