ਕੈਨੇਡਾ ਦੇ ਕੌਂਮਾਤਰੀ ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਟੱਕਰ, ਉਡਾਣ ਭਰਨ ਲਈ ਤਿਆਰ ਸੀ ਇਕ ਜਹਾਜ਼

09/04/2023 1:08:59 PM

ਓਟਾਵਾ (ਵਾਰਤਾ)- ਕੈਨੇਡਾ ਸਥਿਤ ਵੈਨਕੂਵਰ ਕੌਂਮਾਤਰੀ ਹਵਾਈ ਅੱਡੇ 'ਤੇ 2 ਜਹਾਜ਼ਾਂ ਦੀ ਟੱਕਰ ਹੋ ਗਈ। ਸੀ.ਟੀ.ਵੀ. ਨਿਊਜ਼ ਵੱਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਇਹ ਘਟਨਾ ਐਤਵਾਰ ਦੁਪਹਿਰ ਦੀ ਹੈ। ਏਅਰ ਕੈਨੇਡਾ ਰੂਜ ਏਅਰਬੱਸ ਏ319 ਦੇ ਵਿੰਗਟਿਪ ਦੀ ਜੈਜ਼ ਏਅਰ ਕੈਨੇਡਾ ਐਕਸਪ੍ਰੈਸ Q400 ਦੇ ਵਿੰਗ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਯਾਤਰੀ ਵਾਲ-ਵਾਲ ਬੱਚ ਗਏ।

ਇਹ ਵੀ ਪੜ੍ਹੋ: ਭਾਰਤੀ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

Q400 ਜਹਾਜ਼ ਉਡਾਣ ਭਰਨ ਲਈ ਗੇਟ ਕੋਲ ਖੜ੍ਹਾ ਸੀ। ਇਸ ਹਾਦਸੇ ਵਿਚ ਕੋਈ ਵੀ ਯਾਤਰੀ ਜਾਂ ਜ਼ਮੀਨੀ ਸਟਾਫ ਜ਼ਖ਼ਮੀ ਨਹੀਂ ਹੋਇਆ। ਜਰਾਜ਼ A319 ਦੇ ਯਾਤਰੀਆਂ ਨੂੰ ਵੱਖ-ਵੱਖ ਉਡਾਣਾਂ ਵਿਚ ਉਨ੍ਹਾਂ ਦੀ ਮੰਜ਼ਿਲ ਤੱਕ ਲਿਜਾਇਆ ਗਿਆ, ਜਦੋਂ Q400 ਨੇ ਦੇਰੀ ਨਾਲ ਉਡਾਣ ਭਰੀ। Q400 ਵਿੱਚ ਲਗਭਗ 75 ਯਾਤਰੀ ਅਤੇ ਏਅਰਬੱਸ A319 ਵਿੱਚ 120 ਤੋਂ ਵੱਧ ਯਾਤਰੀ ਬੈਠਦੇ ਹਨ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਵੇਖ ਕੇ ਘਰੇਲੂ ਨੁਸਖਿਆਂ ਦੀ ਕਰਦੇ ਹੋ ਵਰਤੋਂ? ਤਾਂ ਪੜ੍ਹੋ ਇਹ ਖ਼ਬਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry