ਟਵਿੱਟਰ ਨੇ ਟਰੰਪ ਦੇ ਇਕ ਹੋਰ ਟਵੀਟ ''ਤੇ ਲਾਈ ਚਿਤਾਵਨੀ

06/24/2020 9:21:07 PM

ਨਿਊਯਾਰਕ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਗੰਭੀਰ ਬਲ ਪ੍ਰਯੋਗ ਦੀ ਧਮਕੀ ਦੇਣ ਵਾਲੇ ਇਕ ਟਵੀਟ ਨੂੰ ਟਵਿੱਟਰ ਨੇ ਆਪਣੀਆਂ ਨੀਤੀਆਂ ਦਾ ਉਲੰਘਣ ਕਰਨ ਵਾਲਾ ਮੰਨਿਆ ਹੈ ਅਤੇ ਉਸ 'ਤੇ ਚਿਤਾਵਨੀ ਦਾ ਲੇਬਲ ਲਾ ਦਿੱਤਾ ਹੈ। ਇਹ 5ਵੀਂ ਵਾਰ ਹੈ ਜਦ ਟਵਿੱਟਰ ਨੇ ਟਰੰਪ ਦੇ ਟਵੀਟ ਨੂੰ ਆਪਣੀਆਂ ਨੀਤੀਆਂ ਦਾ ਉਲੰਘਣ ਕਰਨ ਵਾਲੇ ਟਵੀਟ ਨੂੰ ਸ਼੍ਰੇਣੀਬਧ ਕੀਤਾ ਹੈ। ਇਸ ਨਾਲ ਮਾਇਕ੍ਰੋਬਲਾਗਿੰਗ ਵੈੱਬਸਾਈਟ ਅਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਵਿਵਾਦ ਹੋ ਵਧ ਗਿਆ ਹੈ। ਉਸ ਟਵੀਟ ਵਿਚ ਟਰੰਪ ਨੇ ਲਿੱਖਿਆ ਸੀ ਕਿ ਜਦ ਤੱਕ ਮੈਂ ਤੁਹਾਡਾ ਰਾਸ਼ਟਰਪਤੀ ਹਾਂ ਉਦੋਂ ਤੱਕ ਵਾਸ਼ਿੰਗਟਨ ਡੀ. ਸੀ. ਵਿਚ ਕੋਈ ਵੀ ਖੁਦਮੁਖਤਿਆਰੀ ਖੇਤਰ ਨਹੀਂ ਹੋਵੇਗਾ। ਜੇਕਰ ਉਹ ਅਜਿਹਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਨੂੰ ਗੰਭੀਰ ਬਲ ਪ੍ਰਯੋਗ ਦਾ ਸਾਹਮਣਾ ਕਰਨਾ ਪਵੇਗਾ।

2 ਹਫਤੇ ਵਾਲੇ ਵਾਸ਼ਿੰਗਟਨ ਦੇ ਸੀਏਟਲ ਵਿਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਮੁਕਤ ਜ਼ਿਲਾ ਬਣਾ ਦਿੱਤਾ ਸੀ। ਟਰੰਪ ਦਾ ਟਵੀਟ ਉਸੇ ਸਬੰਧ ਵਿਚ ਸੀ। ਪ੍ਰਦਰਸ਼ਨਕਾਰੀਆਂ ਨੇ ਉਹ ਖੇਤਰ ਜਾਰਜ ਫਲਾਇਡ ਦੀ ਮੌਤ ਦੇ ਵਿਰੋਧ ਵਿਚ ਬਣਾਇਆ ਸੀ। ਵਾਸ਼ਿੰਗਟਨ ਪੋਸਟ ਨੇ ਮੰਗਲਵਾਰ ਨੂੰ ਆਪਣੀ ਖਬਰ ਵਿਚ ਦੱਸਿਆ ਕਿ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਖਾਸ ਕਰਕੇ ਪਛਾਣ ਯੋਗ ਸਮੂਹ ਨੂੰ ਨੁਕਸਾਨ ਪਹੁੰਚਾਉਣ ਜਿਹੀ ਧਮਕੀ ਨੂੰ ਰੋਕਣ ਦੀ ਉਸ ਦੀ ਨੀਤੀ ਦਾ ਉਲੰਘਣ ਕਰਦਾ ਹੈ। ਉਸ ਨੇ ਦੱਸਿਆ ਕਿ ਇਸ ਟਵੀਟ 'ਤੇ ਜਨ ਹਿੱਤ ਨੋਟਿਸ ਲਾ ਦਿੱਤਾ ਗਿਆ ਹੈ। ਇਸ ਚਿਤਾਵਨੀ ਲੇਬਲ ਦੇ ਲਗਾਉਣ ਨਾਲ ਰਾਸ਼ਟਰਪਤੀ ਦਾ ਉਹ ਟਵੀਟ ਲੁੱਕ ਗਿਆ ਅਤੇ ਉਸ ਨੂੰ ਦੇਖਣ ਦੇ ਲਈ ਉਪਯੋਗਕਰਤਾ ਨੂੰ ਉਸ 'ਤੇ ਕਲਿੱਕ ਕਰਨਾ ਪੈਂਦਾ ਹੈ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਵ੍ਹਾਈਟ ਹਾਊਸ ਦੇ ਨੇੜੇ ਲੱਗੇ ਰਾਸ਼ਟਰਪਤੀ ਐਂਡਿ੍ਰਓ ਜੈਕਸਨ ਦੇ ਬੁੱਤ ਨੂੰ ਡਿਗਾਉਣ ਦੀ ਕੋਸ਼ਿਸ਼ ਕੀਤੀ ਸੀ। ਵਾਸ਼ਿੰਗਟਨ ਪੋਸਟ ਮੁਤਾਬਕ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਬਲੈਕ ਲਾਈਵਜ਼ ਮੈਟਰ ਪਲਾਜ਼ਾ ਦੇ ਨੇੜੇ ਇਕ ਇਲਾਕੇ ਨੂੰ ਬਲੈਕ ਹਾਊਸ ਖੁਦਮੁਖਤਿਆਰੀ ਖੇਤਰ ਬਣਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਹਟਾ ਦਿੱਤਾ।

Khushdeep Jassi

This news is Content Editor Khushdeep Jassi