ਏਲਨ ਮਸਕ ਖ਼ਿਲਾਫ਼ ਅਦਾਲਤ ਪੁੱਜਾ ਟਵਿਟਰ, ਸੌਦਾ ਰੱਦ ਕਰਨ ਨੂੰ ਲੈ ਕੇ ਦਾਇਰ ਕੀਤਾ ਮੁਕੱਦਮਾ

07/13/2022 9:42:56 AM

ਵਾਸ਼ਿੰਗਟਨ (ਏਜੰਸੀ)- ਟਵਿਟਰ ਨੇ ਟੇਸਲਾ ਦੇ ਸੀ.ਈ.ਓ. ਏਲਨ ਮਸਕ ਦੇ ਖ਼ਿਲਾਫ਼ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਫਰਮ ਨੂੰ ਖ਼ਰੀਦਣ ਦੇ ਸੌਦੇ ਨੂੰ ਖ਼ਤਮ ਕਰਨ ਲਈ ਮੁਕੱਦਮਾ ਦਾਇਰ ਕੀਤਾ ਹੈ। ਇਹ ਕਦਮ ਟੇਸਲਾ ਦੇ ਸੀ.ਈ.ਓ. ਏਲਨ ਮਸਕ ਵੱਲੋਂ 44 ਅਰਬ ਅਮਰੀਕੀ ਡਾਲਰ ਦੇ ਗ੍ਰਹਿਣ ਸੌਦੇ ਨੂੰ ਖ਼ਤਮ ਕਰਨ ਤੋਂ ਬਾਅਦ ਚੁੱਕਿਆ ਗਿਆ।

ਇਹ ਵੀ ਪੜ੍ਹੋ: ਕਿਮ ਕਾਰਦਸ਼ੀਅਨ ਵਾਂਗ ਦਿਖਣ ਲਈ ਖ਼ਰਚੇ 5 ਕਰੋੜ, ਹੁਣ ਪੁਰਾਣੇ ਚਿਹਰੇ ਨੂੰ ਤਰਸ ਰਹੀ, ਜਾਣੋ ਕਿਉਂ

ਸਪੂਤਨਿਕ ਦੇ ਅਨੁਸਾਰ, ਏਲਨ ਮਸਕ ਨੇ ਟਵਿਟਰ 'ਤੇ ਆਪਣੇ ਫਰਜ਼ੀ (ਬੋਟ) ਖਾਤਿਆਂ ਦੀ ਸਹੀ ਸੰਖਿਆ ਨੂੰ ਲੁਕਾਉਣ ਅਤੇ ਇਸ ਬਾਰੇ ਮੰਗੀ ਗਈ ਪੂਰੀ ਜਾਣਕਾਰੀ ਪ੍ਰਦਾਨ ਨਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਉਨ੍ਹਾਂ ਨੇ ਇਸ ਅਧਾਰ 'ਤੇ ਸੌਦੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਜਵਾਬ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੇ ਕਿਹਾ ਕਿ ਉਹ 44 ਅਰਬ ਅਮਰੀਕੀ ਡਾਲਰ ਦੇ ਗ੍ਰਹਿਣ ਸੌਦੇ ਨੂੰ ਖ਼ਤਮ ਕਰਨ ਦੇ ਫ਼ੈਸਲੇ 'ਤੇ ਮਸਕ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗਾ।

ਇਹ ਵੀ ਪੜ੍ਹੋ: ਸ਼ਿੰਜੋ ਆਬੇ ਦਾ ਕੀਤਾ ਗਿਆ ਸਸਕਾਰ, ਜਾਪਾਨ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਇਸ ਡੀਲ ਨੂੰ ਮੁਤਾਬਕ ਜੇਕਰ ਕੋਈ ਵੀ ਪਾਰਟੀ ਇਸ ਨੂੰ ਰੱਦ ਕਰਦੀ ਹੈ ਤਾਂ ਉਸ ਨੂੰ 1 ਬਿਲੀਅਨ ਡਾਲਰ ਯਾਨੀ ਕਰੀਬ 7,904 ਕਰੋੜ ਰੁਪਏ ਦੀ ਟਰਮੀਨੇਸ਼ਨ ਫੀਸ ਅਦਾ ਕਰਨੀ ਪਵੇਗੀ। ਟਵਿਟਰ ਨੇ ਡੇਲਾਵੇਅਰ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਮਸਕ ਨੂੰ ਹੁਕਮ ਦੇਵੇ ਕਿ ਟਵਿਟਰ ਸੌਦਾ ਉਸੇ ਕੀਮਤ (54.20 ਡਾਲਰ ਪ੍ਰਤੀ ਸ਼ੇਅਰ) 'ਤੇ ਪੂਰਾ ਕੀਤਾ ਜਾਵੇ। 

ਇਹ ਵੀ ਪੜ੍ਹੋ: ਖਲੀ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਪਿਆ ਪੇਚਾ, ਜੰਮ ਕੇ ਹੋਈ ਤੂੰ-ਤੂੰ, ਮੈਂ-ਮੈਂ, ਵੀਡੀਓ ਵਾਇਰਲ


cherry

Content Editor

Related News