ਇਸ ਲੜਕੇ ਨੂੰ ਰੋਜ਼ਾਨਾ ਆਉਂਦੇ ਨੇ ਹਜ਼ਾਰਾਂ ਕੁੜੀਆਂ ਦੇ ਪ੍ਰਪੋਜ਼ਲ, ਰਾਤੋ-ਰਾਤ ਬਣਿਆ 'ਟਵਿੱਟਰ ਸਟਾਰ'

08/17/2017 7:31:23 AM

ਬ੍ਰਿਟਿਸ਼ ਆਈਲੈਂਡ— ਪਿਊਰਟੋ ਰਿਕੋ ਨਾਂ ਦਾ 24 ਸਾਲਾ ਮੁੰਡਾ ਕੁੜੀਆਂ 'ਚ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਹਰ ਕੋਈ ਉਸ ਨਾਲ ਦੋਸਤੀ ਕਰਨ ਦੀ ਇਛੁੱਕ ਹੈ। ਉਸ ਦੇ ਮਸ਼ਹੂਰ ਹੋਣ ਦਾ ਕਾਰਨ ਹੈ ਤਸਵੀਰਾਂ। ਹੁਣ ਤੁਸੀਂ ਸੋਚੋਗੇ ਕਿ ਤਸਵੀਰਾਂ ਨਾਲ ਕੀ ਹੋ ਸਕਦਾ ਹੈ, ਅਸਲ 'ਚ ਇਹ ਵਿਅਕਤੀ ਆਪਣੀ ਪ੍ਰੇਮਿਕਾ ਦੀ ਵਧੀਆ ਤਸਵੀਰ ਖਿੱਚਣ ਲਈ ਕੁੱਝ ਵੀ ਕਰ ਦਿੰਦਾ ਹੈ। ਇਸ ਨੇ ਬ੍ਰਿਟਿਸ਼ ਆਈਲੈਂਡ 'ਤੇ ਕੁੱਝ ਦਿਨ ਪਹਿਲਾਂ ਹੀ ਅਜਿਹੀਆਂ ਤਸਵੀਰਾਂ ਖਿੱÎਚੀਆਂ ਅਤੇ ਸਾਂਝੀਆਂ ਕੀਤੀਆਂ।

ਉਸ ਨੇ ਜਹਾਜ਼ ਦੇ ਕਿਨਾਰੇ 'ਤੇ ਪੁੱਠਾ ਲਟਕ ਕੇ ਆਪਣੀ ਪ੍ਰੇਮਿਕਾ ਦੀਆਂ ਤਸਵੀਰਾਂ ਖਿੱਚੀਆਂ ਅਤੇ ਇਨ੍ਹਾਂ ਨੂੰ ਜਿਵੇਂ ਹੀ ਸਾਂਝਾ ਕੀਤਾ, ਸਭ ਨੇ ਇਸ ਨੂੰ ਟਵਿੱਟਰ ਸਟਾਰ ਬਣਾ ਦਿੱਤਾ। ਬਹੁਤ ਸਾਰੀਆਂ ਕੁੜੀਆਂ ਨੇ ਤਾਂ ਆਪਣੇ ਪ੍ਰੇਮੀਆਂ ਨੂੰ ਵੀ ਕਹਿ ਦਿੱਤਾ ਕਿ ਉਹ ਉਨ੍ਹਾਂ ਲਈ ਕੁੱਝ ਨਹੀਂ ਕਰਦੇ , ਇਸ ਲਈ ਉਹ ਆਪਣੇ ਪ੍ਰੇਮੀ ਨੂੰ ਛੱਡ ਰਿਕੋ ਨਾਲ ਦੋਸਤੀ ਕਰਨੀ ਚਾਹੁੰਦੀਆਂ ਹਨ।ਤੁਹਾਨੂੰ ਦੱਸ ਦਈਏ ਕਿ ਉਹ ਫੋਟੋਗ੍ਰਾਫਰ ਨਹੀਂ ਹੈ ਪਰ ਉਸ ਨੇ ਕਿਹਾ ਕਿ ਉਹ ਆਪਣੀ ਪ੍ਰੇਮਿਕਾ ਦੀਆਂ ਵਧੀਆ ਤਸਵੀਰਾਂ ਖਿੱਚਣ ਲਈ ਕੁੱਝ ਵੀ ਕਰ ਸਕਦਾ ਹੈ। ਕੁੜੀਆਂ ਨੇ ਉਸ ਨੂੰ 'ਪਰਫੈਕਟਹਸਬੈਂਡ ਮਟੀਰੀਅਲ' ਘੋਸ਼ਿਤ ਕੀਤਾ ਹੈ ਅਤੇ ਵਿਆਹ ਕਰਵਾਉਣ ਤਕ ਦਾ ਆਫਰ ਦੇ ਦਿੱਤਾ ਹੈ। ਹੁਣ ਤਕ ਉਸ ਦੇ 13 ਹਜ਼ਾਰ ਫੋਲੋਅਰਜ਼ ਹਨ, ਜਿਨ੍ਹਾਂ 'ਚ ਵਧੇਰੇ ਕੁੜੀਆਂ ਹੀ ਹਨ।