Twitter ਦਾ Logo ਬਦਲਿਆ! Blue Bird ਦੀ ਥਾਂ ਦਿਖਾਈ ਦੇਣ ਲੱਗਾ Doge

04/04/2023 5:29:41 AM

ਗੈਜਟ ਡੈਸਕ : ਜਦੋਂ ਤੋਂ ਐਲਨ ਮਸਕ ਨੂੰ ਟਵਿੱਟਰ ਦੀ ਮਲਕੀਅਤ ਮਿਲੀ ਹੈ, ਉਦੋਂ ਤੋਂ ਹੀ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੁਝ ਹੈਰਾਨ-ਪ੍ਰੇਸ਼ਾਨ ਕਰਨ ਵਾਲੇ ਬਦਲਾਅ ਹੋਏ ਹਨ। ਤਾਜ਼ਾ ਮਾਮਲਾ ਵੀ ਕੁਝ ਅਜਿਹਾ ਹੀ ਹੈ। ਹੁਣ ਐਲਨ ਮਸਕ ਵੱਲੋਂ ਟਵਿੱਟਰ ਦਾ ਲੋਗੋ ਬਦਲ ਦਿੱਤਾ ਗਿਆ ਹੈ। ਹੁਣ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਦਾ ਲੋਗੋ Blue Bird (ਚਿੜੀ) ਹੁੰਦਾ ਸੀ। ਇਸ ਨੂੰ ਬਦਲ ਕੇ ਡੌਜ (Doge) ਕਰ ਦਿੱਤਾ ਗਿਆ ਹੈ। ਕੰਪਨੀ ਨੇ ਸੋਮਵਾਰ ਰਾਤ ਨੂੰ ਆਪਣੇ ਲੋਗੋ 'ਚ ਇਹ ਬਦਲਾਅ ਕੀਤਾ ਹੈ। ਇਸ ਦੇ ਨਾਲ ਡੌਜਕੁਆਇਨ (Dogecoin) ਦੀ ਕੀਮਤ 8 ਫ਼ੀਸਦੀ ਤੱਕ ਵਧ ਗਈ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਔਰਤ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਖ਼ਰਚ ਕਰਨੇ ਪਏ 11 ਲੱਖ ਰੁਪਏ

ਐਲਨ ਮਸਕ ਅਕਤੂਬਰ 2022 ਵਿੱਚ 44 ਬਿਲੀਅਨ ਡਾਲਰ ਦੇ ਸੌਦੇ ਨਾਲ ਟਵਿੱਟਰ ਦੇ ਮਾਲਕ ਬਣੇ ਸਨ। ਇਸ ਤੋਂ ਬਾਅਦ ਕੰਪਨੀ 'ਚ ਕਈ ਬਦਲਾਅ ਕੀਤੇ ਗਏ ਹਨ। ਹਾਲ ਹੀ 'ਚ ਇਹ ਸੋਸ਼ਲ ਮੀਡੀਆ ਪਲੇਟਫਾਰਮ ਪੇਡ ਟਵਿੱਟਰ ਬਲੂ ਸਬਸਕ੍ਰਿਪਸ਼ਨ ਨੂੰ ਲੈ ਕੇ ਚਰਚਾ 'ਚ ਸੀ ਅਤੇ ਹੁਣ ਲੋਗੋ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਭਾਰਤ 'ਚ ਹਜ਼ਾਰ ਤੋਂ ਵੱਧ ਜਹਾਜ਼ਾਂ ਦੀ ਕਮੀ, ਫਿਰ ਵੀ ਘਰੇਲੂ ਰੂਟ 'ਤੇ 45 ਫ਼ੀਸਦੀ ਵਧੀਆਂ ਉਡਾਣਾਂ

ਟਵਿੱਟਰ ਦਾ ਲੋਗੋ ਬਦਲਣ 'ਤੇ ਯੂਜ਼ਰਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇਕ ਪਾਸੇ ਜਿੱਥੇ ਕਈ ਯੂਜ਼ਰਸ ਐਲਨ ਮਸਕ ਦੇ ਇਸ ਕਾਰਨਾਮੇ ਤੋਂ ਹੈਰਾਨ ਹਨ ਤਾਂ ਉਥੇ ਹੀ ਦੂਜੇ ਪਾਸੇ ਕੁਝ ਲੋਕ ਇਸ ਨੂੰ 'ਪ੍ਰੈਂਕ' ਵੀ ਸਮਝ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਇਹ ਵੀ ਸਵਾਲ ਕਰ ਰਹੇ ਹਨ ਕਿ ਕੀ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਦੱਸ ਦੇਈਏ ਕਿ ਐਲਨ ਮਸਕ ਸ਼ੁਰੂ ਤੋਂ ਹੀ Dogecoin ਦੇ ਸਮਰਥਕ ਰਹੇ ਹਨ, ਜੋ ਕਿ ਇਕ ਮੀਮ ਕ੍ਰਿਪਟੋਕਰੰਸੀ ਹੈ। ਇਸ ਦੇ ਲੋਗੋ ਵਿੱਚ ਦਿਖਾਈ ਦੇਣ ਵਾਲਾ ਕੁੱਤਾ ਸ਼ਿਬਾ ਇਨੂ ਪ੍ਰਜਾਤੀ ਦਾ ਹੈ।

ਇਹ ਵੀ ਪੜ੍ਹੋ : ਫਿਨਲੈਂਡ ਲਈ ਨਾਟੋ 'ਚ ਸ਼ਾਮਲ ਹੋਣ ਦਾ ਰਸਤਾ ਸਾਫ਼, ਮੰਗਲਵਾਰ ਨੂੰ ਬਣੇਗਾ 31ਵਾਂ ਮੈਂਬਰ

Dogecoin ਨੂੰ ਲੈ ਕੇ Elon Musk 'ਤੇ ਚੱਲ ਰਿਹਾ ਮੁਕੱਦਮਾ

ਵਰਤਮਾਨ 'ਚ ਐਲਨ ਮਸਕ ਡੌਜਕੁਆਇਨ ਦੇ ਸਬੰਧ ਵਿੱਚ $ 258 ਮਿਲੀਅਨ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਦੋਸ਼ ਹੈ ਕਿ ਮਸਕ ਨੇ ਡੌਜਕੁਆਇਨ ਨੂੰ ਉਤਸ਼ਾਹਿਤ ਕਰਨ ਲਈ ਇਕ ਪਿਰਾਮਿਡ ਸਕੀਮ ਚਲਾਈ ਸੀ। ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੇ ਵਕੀਲਾਂ ਨੇ ਫਾਈਲਿੰਗ ਵਿੱਚ ਮਸਕ ਦੇ ਟਵੀਟ ਨੂੰ ਇਕ ਮਜ਼ਾਕ ਦੱਸਿਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਕੀਲਾਂ ਨੂੰ ਅਦਾਲਤ ਵੱਲੋਂ ਮਸਕ ਦੇ ਟਵੀਟ ਦਾ ਬਚਾਅ ਕਰਨਾ ਪਿਆ ਹੋਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh