ਅਮਰੀਕਾ ਦੇ ਨਾਈਟ ਕਲੱਬ ''ਚ ਹੋਈ ਗੋਲੀਬਾਰੀ, 12 ਲੋਕ ਜ਼ਖਮੀ

07/05/2020 3:31:15 PM

ਗ੍ਰੀਨਵਿਲੇ- ਅਮਰੀਕਾ ਦੇ ਦੱਖਣੀ ਕੈਰੋਲੀਨਾ ਨਾਈਟ ਕਲੱਬ ਵਿਚ ਐਤਵਾਰ ਤੜਕੇ ਗੋਲੀਬਾਰੀ ਹੋਈ, ਜਿਸ ਵਿਚ 12 ਲੋਕ ਜ਼ਖਮੀ ਹੋ ਗਏ। ਸ਼ੈਰਿਫ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ 4 ਵਿਅਕਤੀਆਂ ਦੀ ਹਾਲਤ ਗੰਭੀਰ ਹੈ।

ਲੈਫਟੀਨੈਂਟ ਜਿਮੀ ਬੋਲਟ ਨੇ ਇਕ ਬਿਆਨ ਵਿਚ ਦੱਸਿਆ ਕਿ ਗ੍ਰੀਨਵਿਲੇ ਕਾਊਂਟੀ ਸ਼ੈਰਿਫ ਡਿਪਟੀ ਨੇ ਤੜਕੇ ਲੈਵਿਸ਼ ਲਾਊਂਜ ਵਿਚ ਕੁਝ ਗੜਬੜੀ ਦੇਖੀ ਅਤੇ ਇਮਾਰਤ ਦੇ ਅੰਦਰ ਹੋ ਰਹੀ ਗੋਲੀਬਾਰੀ ਕਾਰਨ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ। ਅਧਿਕਾਰੀ ਜ਼ਖਮੀਆਂ ਨੂੰ ਹਸਪਤਾਲ ਲੈ ਗਏ ਜਦਕਿ ਹੋਰਾਂ ਨੂੰ ਨਿੱਜੀ ਵਾਹਨਾਂ ਰਾਹੀਂ ਲੈ ਜਾਇਆ ਗਿਆ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਦੇ ਸਿਲਸਿਲੇ ਵਿਚ ਕਿਸੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਹੀਂ। 

Lalita Mam

This news is Content Editor Lalita Mam