ਕੋਲੰਬੀਆ ''ਚ ਮਿੱਟੀ ਧੱਸਣ ਨਾਲ 12 ਦੀ ਮੌਤ

10/12/2018 5:30:14 PM

ਬੋਗੋਟਾ (ਕੋਲੰਬੀਆ) (ਏ.ਪੀ.)— ਕੋਲੰਬੀਆ 'ਚ ਮਿੱਟੀ ਧੱਸਣ ਦੀ ਘਟਨਾ 'ਚ ਘੱਟੋ-ਘਟ 12 ਲੋਕਾਂ ਦੀ ਮੌਤ ਹੋ ਗਈ। ਆਫਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਕੋਲੰਬੀਆ ਦੇ ਮਰਕਵੇਟਾਲੀਆ ਸ਼ਹਿਰ 'ਚ ਵੀਰਵਾਰ ਨੂੰ ਤੜਕੇ 2 ਵਜੇ ਦੇ ਕਰੀਬ ਮਿੱਟੀ ਧੱਸਣ ਦੀ ਘਟਨਾ ਵਾਪਰੀ, ਜਿਸ 'ਚ ਪੀੜਤ ਦੱਬੇ ਗਏ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਪੀੜਤ ਸੌ ਰਹੇ ਸੀ। ਘਟਨਾ 'ਚ 4 ਬੱਚਿਆਂ ਦੀ ਮੌਤ ਹੋ ਗਈ ਅਤੇ 53 ਲੋਕਾਂ ਨੂੰ ਬਚਾ ਲਿਆ ਗਿਆ।

ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਮਿੱਟੀ ਧੱਸਣ ਦੀ ਤਾਜ਼ਾ ਘਟਨਾ 'ਚ 7 ਘਰ ਢਹਿ ਗਏ ਹਨ ਅਤੇ 16 ਪਰਿਵਾਰ ਪ੍ਰਭਾਵਿਤ ਹੋਏ ਹਨ। ਕੋਲੰਬੀਆ ਦੇ ਕੌਮੀ ਵਾਤਾਵਰਣ ਅਧਿਐਨ ਸੰਸਥਾਨ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ 'ਚ ਦੇਸ਼ ਦੇ 8 ਸੂਬਿਆਂ 'ਚ ਮਿੱਟੀ ਧੱਸਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ।