ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ

11/28/2020 9:34:41 PM

ਅੰਕਾਰਾ-ਦੁਨੀਆ ਦੀਆਂ ਕਈ ਵੱਡੀਆਂ ਹੈਲਥ ਏਜੰਸੀਆਂ ਵੈਕਸੀਨ ਦੇ ਆਉਣ ਤੱਕ ਮਾਸਕ ਨੂੰ ਹੀ ਕੋਰੋਨਾ ਵਾਇਰਸ ਵਿਰੁੱਧ ਸਭ ਤੋਂ ਵੱਡਾ ਹਥਿਆਰ ਦੱਸ ਰਹੀਆਂ ਹਨ। ਮਹਾਮਾਰੀ ਦੇ ਦੌਰ 'ਚ 10 ਮਹੀਨਿਆਂ ਤੋਂ ਜ਼ਿਆਦਾ ਸਮਾਂ ਲੰਘਣ ਤੋਂ ਬਾਅਦ ਮਾਸਕ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਵੀ ਬਣ ਗਿਆ ਹੈ। ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਤੁਰਕੀ ਦੇ ਇਕ ਸ਼ਿਲਪਕਾਰ ਨੇ ਸੁਰੱਖਿਆ ਕਹਿ ਜਾਣ ਵਾਲੇ ਮਾਸਕ ਨੂੰ ਗਹਿਣੇ ਦਾ ਰੂਪ ਦਿੱਤਾ ਹੈ। ਉਨ੍ਹਾਂ ਨੇ ਸੋਨੇ ਅਤੇ ਚਾਂਦੀ ਦੇ ਮਾਸਕ ਤਿਆਰ ਕੀਤੇ ਹਨ।



ਇਹ ਵੀ ਪੜ੍ਹੋ:-ਚੀਨ ਤੋਂ ਨਹੀਂ ਹੋਈ ਕੋਰੋਨਾ ਦੀ ਸ਼ੁਰੂਆਤ, ਇਹ ਕਹਿਣਾ ਕਾਫੀ ਮੁਸ਼ਕਲ : WHO

43 ਸਾਲ ਦੇ ਸਾਬਰੀ ਦੇਮੀਰਚੀ ਇਕ ਸ਼ਿਲਪਕਾਰ ਹਨ, ਜੋ ਕਰੀਬ 32 ਸਾਲਾਂ ਤੋਂ ਚਾਂਦੀ ਦਾ ਕੰਮ ਕਰ ਰਹੇ ਹਨ। ਦੁਨੀਆ ਦੇ ਹੋਰਾਂ ਲੋਕਾਂ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਵੀ ਵਾਇਰਸ ਫੈਲਣ ਕਾਰਣ ਦੁਕਾਨ ਨੂੰ ਕੁਝ ਸਮੇਂ ਲਈ ਤਾਲਾ ਲਾਉਣਾ ਪਿਆ ਸੀ। ਹਾਲਾਂਕਿ ਉਨ੍ਹਾਂ ਨੇ ਘਰ 'ਚ ਖਾਲੀ ਸਮੇਂ ਦਾ ਭਰਪੂਰ ਇਸਤੇਮਾਲ ਕੀਤਾ ਅਤੇ ਇਕ ਨਵੀਂ ਖੋਜ ਕਰ ਦਿੱਤੀ। ਸਾਬਰੀ ਨੇ ਕਿਹਾ ਕਿ ਚਾਂਦੀ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਤੋਂ ਹੋਰ ਪੜ੍ਹ ਕੇ ਹੋਰ ਜਾਣਕਾਰੀ ਇਕੱਠੀ ਕੀਤੀ। ਸ਼ਿਲਪਕਾਰ ਨੇ ਫੈਸਲਾ ਕੀਤਾ ਕਿ ਅਗਲੇ ਦੋ ਤੋਂ ਢਾਈ ਮਹੀਨਿਆਂ 'ਚ ਚਾਂਦੀ ਦੇ ਮਾਸਕ ਤਿਆਰ ਕਰਨਗੇ।

ਇਹ ਵੀ ਪੜ੍ਹੋ:-ਕੋਰੋਨਾ : ਲਾਸ ਏਂਜਲਸ 'ਚ 30 ਨਵੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ

ਜੂਨ 'ਚ ਸਾਬਰੀ ਨੇ ਆਪਣੀ ਦੁਕਾਨ ਦੋਬਾਰਾ ਖੋਲ੍ਹੀ ਅਤੇ ਚਾਂਦੀ ਦੇ ਮਾਸਕ ਤਿਆਰ ਕਰਨੇ ਸ਼ੁਰੂ ਕੀਤੇ। ਇਸ ਤੋਂ ਬਾਅਦ ਕੰਮ ਦੇ ਚੱਲਦੇ ਉਹ ਸੋਨੇ ਅਤੇ ਚਾਂਦੀ ਦੋਵਾਂ ਦੇ ਮਾਸਕ ਤਿਆਰ ਕਰਨ ਲੱਗੇ। ਇਕ ਅੰਗ੍ਰੇਜੀ ਵੈੱਬਸਾਈਟ ਮੁਤਾਬਕ ਬੁੱਧਵਾਰ ਨੂੰ ਇਕ ਸਮਾਚਾਰ ਏਜੰਸੀ ਨਾਲ ਗੱਲਬਾਤ 'ਚ ਸਾਬਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੰਜ ਮਹੀਨਿਆਂ ਤੱਕ ਮਾਸਕ ਦਾ ਡਿਜ਼ਾਈਨ ਅਤੇ ਮੋਲਡ 'ਤੇ ਕੰਮ ਕੀਤਾ ਅਤੇ ਹੁਣ ਉਹ ਐਂਟੀਬੈਕਟੀਰੀਅਲ ਚਾਂਦੀ ਦੇ ਮਾਸਕ ਦਾ ਨਿਰਮਾਣ ਸ਼ੁਰੂ ਕਰ ਰਹੇ ਹਨ।

ਖਾਸ ਗੱਲ ਹੈ ਕਿ ਚਾਂਦੀ ਦੇ ਇਹ ਮਾਸਕ 999 ਫਾਈਨ ਸਿਲਵਰ ਨਾਲ ਬਣੇ ਹਨ ਜਿਨ੍ਹਾਂ ਦਾ ਵਜ਼ਨ 20 ਗ੍ਰਾਮ ਹੈ। ਉੱਥੇ, ਸਾਬਰੀ ਨੇ ਦੱਸਿਆ ਕਿ ਮਾਸਕ ਦੇ ਅੰਦਰ ਅਰਾਮਦਾਇਕ ਅਹਿਸਾਸ ਲਈ ਸਿਲਕ ਵੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਸੋਨੇ ਦੇ ਮਾਸਕ ਦਾ ਵਜ਼ਨ ਕਰੀਬ 25 ਗ੍ਰਮ ਹੈ। ਖਾਸ ਗੱਲ ਇਹ ਹੈ ਕਿ ਇਸ ਮਾਸਕ ਨੂੰ ਪਾਉਣ ਤੋਂ ਬਾਅਦ ਸਾਹ ਲੈਣ 'ਚ ਪ੍ਰੇਸ਼ਾਨੀ ਨਹੀਂ ਹੁੰਦੀ। ਵੈੱਬਸਾਈਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਸਾਡਾ ਹਫਤਾਵਾਰ ਉਤਪਾਦਨ 150 ਤੋਂ 200 ਮਾਸਕ ਵਿਚਾਲੇ ਰਹਿੰਦਾ ਹੈ। ਇਨ੍ਹਾਂ ਮਾਸਕ ਨੂੰ ਹਲਕੇ ਕੱਪੜਿਆਂ ਨਾਲ ਸਾਫ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਸਕ ਡਿਸਪੋਜ਼ੇਬਲ ਨਹੀਂ ਹੈ ਪਰ ਮਹਾਮਾਰੀ ਖਤਮ ਹੋਣ ਜਾਣ ਤੋਂ ਬਾਅਦ ਵੀ ਇਨ੍ਹਾਂ ਨੂੰ ਵੇਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:-ਕੋਰੋਨਾ ਕਾਰਣ 2 ਕਰੋੜ ਲੜਕੀਆਂ ਰਹਿ ਜਾਣਗੀਆਂ ਸਿੱਖਿਆ ਤੋਂ ਵਾਂਝੀਆਂ

Karan Kumar

This news is Content Editor Karan Kumar