ਤੁਰਕੀ ਨੀਤ ਹਮਲਿਆਂ ''ਚ ਉੱਤਰ-ਪੂਰਬੀ ਸੀਰੀਆ ''ਚ 14 ਨਾਗਰਿਕਾਂ ਦੀ ਮੌਤ

10/18/2019 11:50:52 PM

ਤਾਲ ਤਰਮ - ਤੁਰਕੀ ਨੀਤ ਬਲਾਂ ਦੇ ਹਮਲੇ 'ਚ ਸ਼ੁੱਕਰਵਾਰ ਨੂੰ ਉੱਤਰ-ਪੂਰਬੀ ਸੀਰੀਆ 'ਚ 14 ਆਮ ਨਾਗਰਿਕ ਮਾਰੇ ਗਏ। ਤੁਰਕੀ ਦੇ ਰਾਸ਼ਟਰਪਤੀ ਨੇ ਆਪਣਾ ਹਮਲਾਵਰ ਰੁਖ ਅਤੇ ਵਿਆਪਕ ਕਰਨ ਦੀ ਚਿਤਾਵਨੀ ਦਿੱਤੀ ਹੈ। ਉਥੇ ਅਮਰੀਕਾ ਦੀ ਵਿਚੋਲਗੀ ਨਾਲ ਹੋਇਆ ਇਕ ਸੌਦਾ ਸਿਰਫ 1 ਘੰਟੇ ਬਾਅਦ ਕਮਜ਼ੋਰ ਪੈਂਦਾ ਦਿਖਿਆ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਆਖਿਆ ਕਿ ਬਾਬ ਅਲ-ਖੈਰ ਪਿੰਡ 'ਤੇ ਅਤੇ ਉਸ ਦੇ ਆਲੇ-ਦੁਆਲੇ ਤੁਰਕੀ ਦੇ ਹਵਾਈ ਹਮਲਿਆਂ ਅਤੇ ਉਸ ਦੇ ਸੀਰੀਆਈ ਨੁਮਾਇੰਦਿਆਂ ਦੇ ਮੋਰਟਾਰ ਹਮਲਿਆਂ 'ਚ 14 ਨਾਗਰਿਕ ਮਾਰੇ ਗਏ।

ਇਸ ਨਾਲ ਸ਼ੁੱਕਰਵਾਰ ਦੇਰ ਰਾਤ ਐਲਾਨ ਜੰਗਬੰਦੀ ਸਮਝੌਤਾ ਕਮਜ਼ੋਰ ਪੈ ਸਕਦਾ ਹੈ। ਇਹ ਸਮਝੌਤਾ ਸੰਘਰਸ਼ ਦਾ ਕੇਂਦਰ ਬਣੇ ਸਰਹੱਦੀ ਸ਼ਹਿਰ ਰਸ ਅਲ-ਆਇਨ ਨਾਲ ਅਤੇ ਸੀਰੀਆ ਨਾਲ ਲੱਗੇ ਉਨ੍ਹਾਂ ਇਲਾਕਿਆਂ 'ਚੋਂ ਕੁਰਦ ਲੜਾਕਿਆਂ ਨੂੰ ਕੱਢੇ ਜਾਣ ਲਈ 5 ਦਿਨ ਦੀ ਸ਼ਾਂਤੀ ਲਈ ਹੋਇਆ ਸੀ ਜਿਥੇ ਤੁਰਕੀ ਕੰਟੋਰਲ ਕਰਨਾ ਚਾਹੁੰਦਾ ਹੈ। ਤੁਰਕੀ ਦੇ ਰਾਸ਼ਟਰਪਤੀ ਰਜ਼ਬ ਐਦਰੋਗਨ ਨੇ ਇਸਤਾਨਬੁਲ 'ਚ ਪੱਤਰਕਾਰਾਂ ਨੂੰ ਆਖਿਆ ਕਿ ਜੇਕਰ ਮੰਗਲਵਾਰ ਸ਼ਾਮ ਤੱਕ ਵਾਅਦਿਆਂ 'ਤੇ ਕਾਇਮ ਰਿਹਾ ਜਾਂਦਾ ਹੈ ਤਾਂ ਸੁਰੱਖਿਅਤ ਖੇਤਰ ਦੇ ਮੁੱਦਿਆਂ ਨੂੰ ਹੱਲ ਲਿਆ ਜਾਵੇਗਾ। ਜੇਕਰ ਅਸਫਲ ਹੋ ਜਾਂਦੇ ਹਨ ਤਾਂ 120 ਘੰਟੇ ਪੂਰੇ ਹੁੰਦੇ ਹੀ ਅਭਿਆਨ ਸ਼ੁਰੂ ਹੋ ਜਾਵੇਗਾ।

Khushdeep Jassi

This news is Content Editor Khushdeep Jassi