ਸੀਰੀਆ ''ਚ ਤੁਰਕੀ ਦੇ ਅਭਿਆਨ ''ਚ 637 ਅੱਤਵਾਦੀ ਢੇਰ

10/16/2019 7:35:25 PM

ਅੰਕਾਰਾ - ਤੁਰਕੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਸੀਰੀਆ 'ਚ ਜਦ ਅੱਤਵਾਦ ਰੋਕੂ ਅਭਿਆਨ 'ਅਪਰੇਸ਼ਨ ਪੀਸ' ਸ਼ੁਰੂ ਕੀਤਾ ਹੈ, ਘਟੋਂ-ਘੱਟ 637 ਅੱਤਵਾਦੀ ਮਾਰੇ ਗਏ ਹਨ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉੱਤਰੀ ਸੀਰੀਆ 'ਚ 'ਅਪਰੇਸ਼ਨ ਪੀਸ' ਸ਼ੁਰੂ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਕੁਰਦਿਸ਼ ਵਰਕਰਸ ਪਾਰਟੀ (ਪੀ. ਕੇ. ਕੇ.), ਡੈਮੋਕ੍ਰੇਟਿਕ ਪਾਰਟੀ (ਪੀ. ਵਾਈ. ਡੀ.) ਅਤੇ ਪੀਪਲਜ਼ ਪ੍ਰੋਟੈਕਸ਼ਨ ਯੂਨੀਟਸ (ਵਾਈ. ਪੀ. ਜ਼ੀ.) ਦੇ 637 ਅੱਤਵਾਦੀ ਮਾਰੇ ਗਏ ਹਨ।

ਸੀਰੀਆ 'ਚ ਪੀ. ਕੇ. ਕੇ. ਅਤੇ ਇਸਲਾਮਕ ਸਟੇਟ ਦੇ ਅੱਤਵਾਦੀਆਂ ਖਿਲਾਫ ਤੁਰਕੀ ਦਾ ਅਭਿਆਨ 9 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਤੁਰਕੀ ਨੇ ਸੀਰੀਆ ਦੇ ਕੁਰਦ ਲੜਾਕਿਆਂ ਨੂੰ ਅੱਤਵਾਦੀ ਐਲਾਨ ਕਰ ਰਖਿਆ ਹੈ। ਇਸ ਵਿਚਾਲੇ ਤੁਰਕੀ ਦੇ ਅਭਿਆਨ ਦੌਰਾਨ ਆਮ ਲੋਕਾਂ ਦੇ ਵੀ ਵੱਡੀ ਗਿਣਤੀ 'ਚ ਮਾਰੇ ਜਾਣ ਦੀ ਰਿਪੋਰਟ ਆਈ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਸਹਾਇਤਾ ਕੋਆਰਡੀਨੇਟਰ ਮੁਤਾਬਕ ਉੱਤਰ-ਪੂਰਬੀ ਸੀਰੀਆ 'ਚ ਇਸ ਅਭਿਆਨ ਦੇ ਸ਼ੁਰੂ ਹੋਣ ਤੋਂ ਬਾਅਦ ਲਗਭਗ 1,60,000 ਨਾਗਰਿਕ ਬੇਘਰ ਹੋਏ ਹਨ। ਇਸ ਦੌਰਾਨ 2 ਪੱਤਰਕਾਰਾਂ ਸਮੇਤ ਘਟੋਂ-ਘੱਟ 4 ਲੋਕ ਮਾਰੇ ਅਤੇ ਕਈ ਜ਼ਖਮੀ ਹੋਏ ਹਨ।


Khushdeep Jassi

Content Editor

Related News