ਤੁਰਕੀ-ਪਾਕਿ ਨੇ ਪ੍ਰਮਾਣੂ ਹਥਿਆਰ ਪ੍ਰੋਗਰਾਮ ’ਤੇ ਕੀਤੀ ਉੱਚ ਪੱਧਰ ਦੀ ਗੱਲਬਾਤ

01/03/2021 1:19:50 AM

ਇੰਟਰਨੈਸ਼ਨਲ ਡੈਸਕ-ਤੁਰਕੀ ਵੱਲੋਂ ਪ੍ਰਮਾਣੂ ਅਤੇ ਮਿਜ਼ਾਈਲ ਤਕਨਾਲੋਜੀਆਂ ਦਾ ਤੇਜ਼ੀ ਨਾਲ ਉਤਪਾਦਨ ਅਤੇ ਫੈਲਣਾ ਸਮੁੱਚੀ ਦੁਨੀਆ ’ਚ ਲੋਕਤੰਤਰੀ ਸ਼ਕਤੀਆਂ ਲਈ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੋਇਆ ਹੈ। ਇਸ ਨੇ ਉੱਤਰੀ ਐਟਲਾਂਟਿਕ ਤੋਂ ਲੈ ਕੇ ਮੱਧ ਪੂਰਬ ਤੱਕ ਦੇ ਦੇਸ਼ਾਂ ਦੀ ਸ਼ਾਂਤੀ ਨੂੰ ਹੋਰ ਖਤਰੇ ’ਚ ਪਾ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਆਪਣੀ ਭੂ-ਰਾਜਨੀਤਿਕ ਇੱਛਾਵਾਂ ਨੂੰ ਪੂਰਾ ਕਰਨ ਲਈ ਪਾਕਿਸਤਾਨੀ ਪ੍ਰਮਾਣੂ ਅਤੇ ਮਿਜ਼ਾਈਲ ਤਕਨਾਲੋਜੀਆਂ ਨੂੰ ਧਨ ਮੁਹੱਈਆ ਕਰਵਾ ਰਹੇ ਹਨ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

22-23 ਦਸੰਬਰ 2020 ਨੂੰ ਤੁਰਕੀ-ਪਾਕਿਸਤਾਨ ਉੱਚ ਪੱਧਰੀ ਮਿਲਟਰੀ ਡਾਇਲਾਗ ਸਮੂਹ (HLMDG) ਦੀ ਰੱਖਿਆ ਸਹਿਯੋਗ ’ਤੇ ਚਰਚਾ ਇਸ ਦਾ ਵੱਡਾ ਉਦਾਹਰਣ ਹੈ। ਇਸ ਮੀਟਿੰਗ ’ਚ ਪਾਕਿਸਤਾਨ ਦੇ ਰੱਖੀਆ ਸਕੱਤਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਮਿਆਂ ਮੁਹੰਮਦ ਹਿਲਾਲ ਹੁਸੈਨ ਨੇ ਪਾਕਿਸਤਾਨੀ ਵਫਦ ਦੀ ਅਗਵਾਈ ਕੀਤੀ ਜਦਕਿ ਤੁਰਕੀ ਦੇ ਫੌਜ ਮੁਖੀ ਜਨਰਲ ਸੇਲਕੁਕ ਨੇ ਤੁਰਕੀ ਪ੍ਰਤੀ ਨਿਧੀ ਮੰਡਲ ਦੀ ਅਗਵਾਈ ਕੀਤੀ।

ਇਹ ਵੀ ਪੜ੍ਹੋ -ਇਟਲੀ ’ਚ ਨਵੇਂ ਸਾਲ ’ਤੇ ਆਤਿਸ਼ਬਾਜ਼ੀ ਕਾਰਣ ਸੈਂਕੜੇ ਪੰਛੀਆਂ ਦੀ ਮੌਤ

ਮੀਟਿੰਗ ’ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਉੱਚ ਪੱਧਰੀ ਨੁਮਾਇੰਦਿਆਂ ਦਰਮਿਆਨ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ। ਰੱਖਿਆ ਨੁਮਾਇੰਦਿਆਂ ਦਰਮਿਆਨ ਮੀਟਿੰਗਾਂ ’ਚ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ ਅਤੇ ਚਰਚਾ ਕੀਤੀ ਗਈ। ਤੁਰਕੀ ਮੀਡੀਆ ਨੇ ਦੱਸਿਆ ਕਿ ਹੋਰ ਚੀਜ਼ਾਂ ਤੋਂ ਇਲਾਵਾ, ਸੰਯੁਕਤ ਉਤਪਾਦਨ ਅਤੇ ਖਰੀਦ ਸਮੇਤ ਰੱਖਿਆ ਉਦਯੋਗ ਸਹਿਯੋਗ ’ਤੇ ਬਹੁਤ ਜ਼ੋਰ ਦਿੱਤਾ ਗਿਆ। ਪਾਕਿਸਤਾਨੀ ਜਰਨਲਾਂ ਨੇ ਤੁਰਕੀ ਦੇ ਰੱਖਿਆ ਮੰਤਰੀ ਹੁਸਲੀ ਅਤੇ ਤੁਰਕੀ ਫੌਜ ਦੇ ਮੁਖੀ ਜਨਰਲ ਯਾਸਰ ਗੁਲੇਰ ਨਾਲ ਵੀ ਮੁਲਾਕਾਤ ਕੀਤੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar