ਭੂਚਾਲ ਮਗਰੋਂ ਤੁਰਕੀ ''ਚ ਆਈ ਇਕ ਹੋਰ ਕੁਦਰਤੀ ਆਫ਼ਤ ਨੇ ਮਚਾਈ ਤਬਾਹੀ, 14 ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ

03/16/2023 11:03:32 AM

ਅੰਕਾਰਾ (ਭਾਸ਼ਾ)- ਤੁਰਕੀ ਦੇ 2 ਸੂਬਿਆਂ ਵਿੱਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਕਿਹਾ ਕਿ ਬਚਾਅ ਟੀਮਾਂ ਤਿੰਨ ਥਾਵਾਂ 'ਤੇ ਲਾਪਤਾ 5 ਲੋਕਾਂ ਦੀ ਭਾਲ ਕਰ ਰਹੀਆਂ ਹਨ। ਸੋਇਲੂ ਨੇ ਕਿਹਾ ਕਿ ਦੱਖਣ-ਪੂਰਬੀ ਸੂਬੇ ਸਾਨਲਿਉਰਫਾ ਵਿੱਚ ਹੜ੍ਹ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਗੁਆਂਢੀ ਅਦਿਆਮਨ ਸੂਬੇ ਵਿੱਚ 2 ਲੋਕ ਮਾਰੇ ਗਏ ਹਨ।

ਇਹ ਵੀ ਪੜ੍ਹੋ: 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਾਣੋ ਕੈਨੇਡਾ ਸਰਕਾਰ ਨੇ ਕਿਵੇਂ ਫੜਿਆ ਫਰਜ਼ੀਵਾੜਾ

ਸਥਾਨਕ ਟੈਲੀਵਿਜ਼ਨ ਦੀ ਖ਼ਬਰ ਮੁਤਾਬਕ ਅਦਿਆਮਨ ਵਿੱਚ ਭੂਚਾਲ ਵਿਚ ਜਿਊਂਦਾ ਬਚੇ ਇੱਕ ਪਰਿਵਾਰ ਦੇ ਕੈਂਪ ਵਿੱਚ ਪਾਣੀ ਭਰ ਜਾਣ ਕਾਰਨ ਪੀੜਤ ਡੁੱਬ ਗਏ। ਗੁਆਂਢੀ ਸਾਨਲਿਉਰਫਾ ਸੂਬੇ ਦੇ ਗਵਰਨਰ ਸਾਲੀਹ ਅਹਾਨ ਨੇ ਸਥਾਨਕ ਟੈਲੀਵਿਜ਼ਨ ਨੂੰ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ ਆਏ ਹੜ੍ਹ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਰਮੀਆਂ ਨੂੰ ਬਾਅਦ ਵਿੱਚ ਸਨਲੀਉਰਫਾ ਵਿੱਚ ਇੱਕ ਅਪਾਰਟਮੈਂਟ ਵਿੱਚ 5 ਸੀਰੀਆਈ ਲੋਕਾਂ ਦੀਆਂ ਲਾਸ਼ਾਂ ਅਤੇ ਇੱਕ ਵਾਹਨ ਦੇ ਅੰਦਰ 2 ਹੋਰ ਲਾਸ਼ਾਂ ਮਿਲੀਆਂ। ਸੈਨਲਿਉਰਫਾ ਟੈਲੀਵਿਜ਼ਨ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਹੜ੍ਹ ਨਾਲ ਭਰੀਆਂ ਸੜਕਾਂ ਅਤੇ ਕਾਰਾਂ ਪਾਣੀ ਵਿੱਚ ਤੈਰਦੀਆਂ ਦਿਖਾਈ ਦਿੱਤੀਆਂ।

ਇਹ ਵੀ ਪੜ੍ਹੋ: ਭਾਰਤ ਦੇ ਮੌਦਗਿਲ ਨੇ ਜਿੱਤਿਆ ਅਮਰੀਕੀ ਸਾਇੰਸ ਪੁਰਸਕਾਰ, ਮਿਲੇ 2,50,000 ਡਾਲਰ

ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਕਈ ਲੋਕਾਂ ਨੂੰ ਪਾਣੀ ਭਰੇ ਕੈਂਪ 'ਚੋਂ ਬਾਹਰ ਕੱਢ ਲਿਆ ਗਿਆ ਹੈ। ਭੂਚਾਲ ਤੋਂ ਬਚੇ ਲੋਕਾਂ ਨੇ ਇਨ੍ਹਾਂ ਕੈਂਪਾਂ ਵਿੱਚ ਸ਼ਰਨ ਲਈ ਹੋਈ ਸੀ। ਮਰੀਜ਼ਾਂ ਨੂੰ ਵੀ ਹਸਪਤਾਲ ਤੋਂ ਬਾਹਰ ਕੱਢਿਆ ਗਿਆ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਇੱਕ ਦਰਜਨ ਤੋਂ ਵੱਧ ਗੋਤਾਖੋਰ ਦੋ ਸੂਬਿਆਂ ਵਿੱਚੋਂ ਹਰੇਕ ਵਿੱਚ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਪਿਛਲੇ ਮਹੀਨੇ ਇਨ੍ਹਾਂ ਦੋਵਾਂ ਸੂਬਿਆਂ ਵਿਚ ਆਏ ਭੂਚਾਲ ਨੇ ਕਈ ਲੋਕਾਂ ਦੀ ਜਾਨ ਲੈ ਲਈ ਸੀ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ।

ਇਹ ਵੀ ਪੜ੍ਹੋ: ਅਮਰੀਕਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਇਸ ਸਾਲ ਭਾਰਤੀਆਂ ਲਈ ਜਾਰੀ ਕਰੇਗਾ 10 ਲੱਖ ਵੀਜ਼ਾ

 

cherry

This news is Content Editor cherry