ਤੁਰਕੀ ਨੇ ਪ੍ਰਾਈਵੇਸੀ ਮਾਮਲੇ ''ਚ ਫੇਸਬੁੱਕ ਨੂੰ ਠੋਕਿਆ ਜੁਰਮਾਨਾ

10/03/2019 8:12:31 PM

ਅੰਕਾਰਾ— ਤੁਰਕੀ ਦੀ ਸੰਸਥਾ 'ਪਰਸਨਲ ਡਾਟਾ ਪ੍ਰੋਟੈਕਸ਼ਨ ਅਥਾਰਟੀ' ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ 'ਤੇ ਸਾਲ 2018 'ਚ ਪ੍ਰਾਈਵੇਸੀ ਘਾਣ ਸਬੰਧੀ ਮਾਮਲੇ 'ਚ 2 ਲੱਖ 82 ਹਜ਼ਾਰ ਡਾਲਰ ਦਾ ਵੱਡਾ ਜੁਰਮਾਨਾ ਲਗਾਇਆ ਹੈ।

ਤੁਰਕੀ ਦੀ ਡਾਟਾ ਅਥਾਰਟੀ ਨੇ ਫੇਸਬੁੱਕ ਨੂੰ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਸੀ ਤੇ ਕੰਪਨੀ ਵਲੋਂ ਸਮੱਸਿਆ ਦਾ ਹੱਲ ਨਹੀਂ ਕੀਤੇ ਜਾਣ ਤੋਂ ਬਾਅਦ ਉਨ੍ਹਾਂ 'ਤੇ ਇਹ ਜੁਰਮਾਨਾ ਲਗਾਇਆ ਹੈ। ਤੁਰਕੀ ਨੇ ਅਸਲ 'ਚ ਫੇਸਬੁੱਕ 'ਤੇ 2 ਲੱਖ 80 ਹਜ਼ਾਰ ਲੋਕਾਂ ਦੀ ਆਗਿਆ ਬਿਨਾਂ ਤੀਜੀ ਪਾਰਟੀ ਨੂੰ ਉਨ੍ਹਾਂ ਦੇ ਨਾਂ, ਜਨਮ ਤਰੀਕ, ਨਿੱਜੀ ਜਾਣਕਾਰੀ ਦੇਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਅਥਾਰਟੀ ਨੇ ਇਕ ਬਿਆਨ 'ਚ ਦੱਸਿਆ ਕਿ ਫੇਸਬੁੱਕ ਲੋਕਾਂ ਦੀ ਪ੍ਰਾਈਵੇਸੀ ਤੇ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੀ ਤਕਨੀਕ ਤੇ ਪ੍ਰਸ਼ਾਸਨਿਕ ਉਪਾਅ ਕਰਨ 'ਚ ਅਸਫਲ ਰਿਹਾ।

ਰੈਗੂਲੇਟਰੀ ਨੇ ਇਸ ਤੋਂ ਪਹਿਲਾਂ ਮਈ 'ਚ ਫੇਸਬੁੱਕ 'ਤੇ ਲੋਕਾਂ ਦੀਆਂ ਤਸਵੀਰਾਂ ਨੂੰ ਤੀਜੀ ਪਾਰਟੀ ਨੂੰ ਦੇਣ 'ਤੇ ਵੀ ਭਾਰੀ ਜੁਰਮਾਨਾ ਲਾਇਆ ਸੀ। ਇਕ ਹੋਰ ਮਾਮਲੇ 'ਚ ਫੇਸਬੁੱਕ ਅਮਰੀਕਾ 'ਚ ਤੀਜੀ ਪਾਰਟੀ ਨੂੰ ਡਾਟਾ ਦੇਣ ਦੇ ਮਾਮਲੇ 'ਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ। ਫੇਸਬੁੱਕ 'ਤੇ ਸਾਲ 2016 'ਚ ਰਾਸ਼ਟਰਪਤੀ ਚੋਣਾਂ ਦੌਰਾਨ 8 ਕਰੋੜ 70 ਲੱਖ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਗਲਤ ਵਰਤਣ ਦਾ ਦੋਸ਼ ਹੈ।


Baljit Singh

Content Editor

Related News