ਤੁਰਕੀ : ਭੂਚਾਲ ਦੇ 91 ਘੰਟੇ ਬਾਅਦ ਬਚਾਈ ਗਈ 4 ਸਾਲਾ ਬੱਚੀ

11/03/2020 6:00:55 PM

ਅੰਕਾਰਾ (ਭਾਸ਼ਾ): ਤੁਰਕੀ ਵਿਚ ਬੀਤੇ ਦਿਨੀਂ ਆਏ ਜ਼ਬਰਦਸਤ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 100 ਦੇ ਪਾਰ ਜਾ ਚੁੱਕੀ ਹੈ। ਇਸ ਵਿਚ ਤੁਰਕੀ ਦੇ ਬਚਾਅ ਕਰਮਚਾਰੀਆਂ ਨੇ ਮੰਗਲਵਾਰ ਨੂੰ ਦੇਸ਼ ਦੇ ਪੱਛਮੀ ਸੂਬੇ ਇਜ਼ਮੀਰ ਵਿਚ ਆਏ ਭੂਚਾਲ ਦੇ 91 ਘੰਟੇ ਬਾਅਦ ਇੱਕ ਇਮਾਰਤ ਦੇ ਮਲਬੇ ਵਿਚੋਂ ਇੱਕ 4 ਸਾਲਾਂ ਦੀ ਬੱਚੀ ਨੂੰ ਬਚਾਇਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਐਨਟੀਵੀ ਦੇ ਪ੍ਰਸਾਰਕ ਦੀ ਲਾਈਵ ਫੁਟੇਜ ਵਿਚ ਬਚਾਅ ਕਰਮਚਾਰੀਆਂ ਨੂੰ ਮਲਬੇ ਵਿਚੋਂ 4 ਸਾਲਾ ਅਯਦਾ ਗੇਜਮਿਨ ਨਾਮ ਦੀ ਕੁੜੀ ਨੂੰ ਬਾਹਰ ਕੱਢਦਿਆਂ ਦਿਖਾਇਆ। ਇੱਕ ਬਚਾਅ ਕਰਨ ਵਾਲੇ ਨੇ ਐਨਟੀਵੀ ਨੂੰ ਦੱਸਿਆ ਕਿ ਟੀਮ ਨੇ ਕੁੜੀ ਨੂੰ ਉਸ ਦੇ ਅਪਾਰਟਮੈਂਟ ਦੀ ਰਸੋਈ ਵਿਚ ਪਾਇਆ ਅਤੇ ਉਹ ਚੰਗੀ ਸਥਿਤੀ ਵਿਚ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪ੍ਰਾਚੀਨ ਹਿੰਦੂ ਮੰਦਰ 'ਚ ਭੰਨ-ਤੋੜ, ਭਗਵਾਨ ਗਣੇਸ਼ ਦੀ ਮੂਰਤੀ ਕੀਤੀ ਖੰਡਿਤ (ਵੀਡੀਓ)

ਤੁਰਕੀ ਦੀ ਆਫਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ (AFAD) ਨੇ ਦੱਸਿਆ ਕਿ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 102 ਹੋ ਗਈ ਹੈ ਅਤੇ ਕੁੱਲ 1,026 ਲੋਕ ਜ਼ਖਮੀ ਹੋਏ ਹਨ। ਏ.ਐਫ.ਏ.ਡੀ. ਨੇ ਅੱਗੇ ਦੱਸਿਆ ਕਿ ਸੂਬੇ ਵਿਚ ਢਹਿ ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਵਿਚ ਚਾਰੇ ਪਾਸੇ ਸਰਚ ਅਤੇ ਬਚਾਅ ਕਾਰਜ ਜਾਰੀ ਹੈ। ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ 6.6 ਮਾਪ ਦਾ ਭੂਚਾਲ ਇਜਮੀਰ ਦੇ ਸੇਫੇਰੀਹਸਰ ਜ਼ਿਲੇ ਤੋਂ ਪਾਰ ਏਜੀਅਨ ਸਾਗਰ ਨਾਲ ਟਕਰਾਇਆ।

Vandana

This news is Content Editor Vandana