ਤੁਰਕੀ ਦਾ ਇਹ ਸੰਕਟ ਖੋਹ ਸਕਦੈ ਰਾਸ਼ਟਰਪਤੀ ਐਰਦੋਗਨ ਦੀ ਕੁਰਸੀ

03/30/2019 5:06:07 PM

ਇਸਤਾਨਬੁਲ (ਏਜੰਸੀ)- ਇਸਤਾਨਬੁਲ ਦੇ ਫਿਕਿਰਤੇਪੇ ਨਾਂ ਦੇ ਇਸ ਜ਼ਿਲੇ ਨੂੰ ਇਸਤਾਨਬੁਲ ਦੇ ਚਮਕਦੇ ਵਿਕਾਸ ਦਾ ਸਿਹਰਾ ਜਾਣਾ ਚਾਹੀਦਾ ਸੀ, ਜਿਥੇ ਖੂਬਸੂਰਤ ਅਪਾਰਟਮੈਂਟ, ਚਮਕਦਾਰ ਸ਼ਾਪਿੰਗ ਮਾਲਸ ਅਤੇ ਸਪਾ ਹੋਣੇ ਚਾਹੀਦੇ ਸਨ। ਘੱਟੋ-ਘੱਟ 2010 ਵਿਚ ਜਾਰੀ ਇਕ ਵੀਡੀਓ ਵਿਚ ਇਸ ਇਲਾਕੇ ਦਾ ਅਜਿਹਾ ਹੋਣ ਦੀ ਕਲਪਨਾ ਕੀਤੀ ਗਈ ਸੀ। ਇਸ ਦੇ ਲਈ ਇਲਾਕੇ ਵਿਚ ਵਸੇ ਹੋਏ ਤਕਰੀਬਨ 15 ਹਜ਼ਾਰ ਲੋਕਾਂ ਦੇ ਘਰਾਂ ਨੂੰ ਤਬਾਹ ਕੀਤਾ ਗਿਆ। ਕਈਆਂ ਨੇ ਆਪਣੀ ਜਮਾਂ ਪੂੰਜੀ ਇਲਾਕੇ ਵਿਚ ਵਿਕਸਿਤ ਹੋਣ ਵਾਲੇ ਪ੍ਰਾਜੈਕਟ ਵਿਚ ਲਗਾ ਦਿੱਤੀ।

ਪਰ ਜਿਵੇਂ ਹੀ ਵਿੱਤੀ ਸੰਕਟ ਸਾਹਮਣੇ ਆਇਆ, ਨਿਵੇਸ਼ਕਾਂ ਨੇ ਆਪਣੇ ਕਦਮ ਖਿੱਚ ਲਏ ਅਤੇ ਇਲਾਕੇ ਵਿਚ ਜਿਨ੍ਹਾਂ ਬਿਲਡਿੰਗਾਂ ਨੂੰ ਬਣਾਉਣ ਦੀ ਯੋਜਨਾ ਸੀ, ਉਨ੍ਹਾਂ ਵਿਚੋਂ ਜ਼ਿਆਦਾਤਰ ਨਹੀਂ ਬਣ ਸਕੇ। ਇਕ ਪਾਸੇ ਦੀਵਾਲੀਆ ਕੰਪਨੀਆਂ ਹਨ ਅਤੇ ਦੂਜੇ ਪਾਸੇ ਹੱਕੇ-ਬੱਕੇ ਲੋਕ ਜਿਨ੍ਹਾਂ ਨੂੰ ਕੀਤੇ ਹੋਏ ਵਾਅਦੇ ਚਕਨਾਚੂਰ ਹੋ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ। ਬੀਤੇ 16 ਸਾਲ ਤੋਂ ਤੁਰਕੀ ਦੀ ਸੱਤਾ 'ਤੇ ਕਾਬਜ਼ ਰੇਚੇਪ ਤੈਯੱਪ ਏਰਦੋਗਨ ਲਈ ਇਹ ਆਰਥਿਕ ਮੰਦੀ ਸਭ ਤੋਂ ਵੱਡੇ ਖਤਰੇ ਦੇ ਤੌਰ 'ਤੇ ਸਾਹਮਣੇ ਆਈ ਹੈ। ਇਸ ਹਫਤੇ ਹੋਣ ਵਾਲੀਆਂ ਸਥਾਨਕ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਸੱਤਾਧਾਰੀ ਏ.ਕੇ.ਪਾਰਟੀ ਰਾਜਧਾਨੀ ਅੰਕਾਰਾ ਅਤੇ ਸੰਭਵ ਇਸਤਾਨਬੁਲ 'ਤੇ ਵੀ ਆਪਣਾ ਕੰਟਰੋਲ ਗੁਆ ਸਕਦੀ ਹੈ, ਜਿਸ ਕਾਰਨ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਦੀ ਕੁਰਸੀ ਜਾ ਸਕਦੀ ਹੈ। 

Sunny Mehra

This news is Content Editor Sunny Mehra