ਆਸਟ੍ਰੇਲੀਆਈ ਪੁਲਸ ''ਚ ਸੱਭਿਆਚਾਰਕ ਭਿੰਨਤਾ ਦਾ ਚਿਹਰਾ ਬਣਿਆ ''ਸਿੱਖ'' (ਤਸਵੀਰਾਂ)

03/27/2017 4:53:41 PM

ਵਿਕਟੋਰੀਆ— ਦੁਨੀਆ ਭਰ ਵਿਚ ਸਿੱਖਾਂ ਨੇ ਦਸਤਾਰ ਸਜਾ ਕੇ ਡਿਊਟੀਆਂ ਨਿਭਾਉਣ ਲਈ ਲੰਬਾ ਸੰਘਰਸ਼ ਕੀਤਾ ਹੈ ਅਤੇ ਇਸ ਸੰਘਰਸ਼ ਨੂੰ ਬੂਰ ਉਦੋਂ ਪੈਂਦਾ ਹੈ, ਜਦੋਂ ਅਸੀਂ ਵਿਦੇਸ਼ਾਂ ਵਿਚ ਕਿਸੇ ਦਸਤਾਰਧਾਰੀ ਸਿੱਖ ਨੂੰ ਕਿਸੇ ਅਹੁਦੇ ''ਤੇ ਦੇਖਦੇ ਹਾਂ। ਇਸੇ ਤਰ੍ਹਾਂ ਇਨ੍ਹੀਂ ਦਿਨੀਂ ਜਦੋਂ ਆਸਟ੍ਰੇਲੀਆ ਦੀ ਵਿਕਟੋਰੀਆ ਪੁਲਸ ਵਿਚ ਦਸਤਾਰਧਾਰੀ ਤਕਦੀਰ ਸਿੰਘ ਦਿਓਲ ਨੂੰ ਸੇਵਾਵਾਂ ਨਿਭਾਉਂਦੇ ਹੋਏ ਦੇਖਦੇ ਹਾਂ ਤਾਂ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ (ਵਿਕਟੋਰੀਆ ਦੀ ਬਹੁਸੱਭਿਆਚਾਰਕ ਕਮਿਸ਼ਨ) ਵੱਲੋਂ ਸੱਭਿਆਚਾਰਕ ਭਿੰਨਤਾਂ ਦਾ ਜਸ਼ਨ ਮਨਾਉਣ ਲਈ ਵੀਡੀਓਜ਼ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹ ਵੀਡੀਓਜ਼ ਸੱਭਿਆਚਾਰਕ ਭਿੰਨਤਾ ਹਫਤਾ-2017 ਦੇ ਸੰਬੰਧ ਵਿਚ ਜਾਰੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਵਿਚ ਤਕਦੀਰ ਸਿੰਘ ਦਿਓਲ ਸੱਭਿਆਚਾਰਕ ਭਿੰਨਤਾ ਅਤੇ ਏਕਤਾ ਦਾ ਚਿਹਰਾ ਬਣ ਕੇ ਉਭਰਿਆ ਹੈ। ਵਿਕਟੋਰੀਆ ਪੁਲਸ ਵੱਲੋਂ ਜਾਰੀ ਇਨ੍ਹਾਂ ਵੀਡੀਓਜ਼ ਵਿਚ ਕਿਹਾ ਗਿਆ ਕਿ ''ਅਸੀਂ ਵੱਖਰੇ ਹਾਂ ਅਤੇ ਇਸ ਵਿਭਿੰਨਤਾ ''ਤੇ ਸਾਨੂੰ ਮਾਣ ਹੈ।'' ਤਕਦੀਰ ਸਿੰਘ ਨੇ ਕਿਹਾ ਕਿ ਪੁਲਸ ਵਿਭਾਗ ਵਿਚ ਕੰਮ ਕਰਨਾ ਇਕ ਬੇਹੱਦ ਵਧੀਆ ਅਨੁਭਵ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਵੀ ਉਨ੍ਹਾਂ ਨਾਲ ਪੂਰਾ ਸਹਿਯੋਗ ਕਰਦੇ ਹਨ।

Kulvinder Mahi

This news is News Editor Kulvinder Mahi