ਟਿਊਨੀਸ਼ੀਆ : ਕਿਸ਼ਤੀ ਡੁੱਬਣ ਕਾਰਨ 2 ਪ੍ਰਵਾਸੀਆਂ ਦੀ ਮੌਤ ਤੇ 21 ਲਾਪਤਾ

10/17/2021 11:57:52 PM

ਟਿਊਨਿਸ-ਟਿਊਨੀਸ਼ੀਆ ਦੇ ਤਟੀ ਇਲਾਕੇ ਨੇੜੇ ਭੂ-ਮੱਧ ਸਾਗਰ 'ਚ ਐਤਵਾਰ ਨੂੰ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ ਦੋ ਪ੍ਰਵਾਸੀਆਂ ਦੀ ਮੌਤ ਹੋ ਗਈ ਜਦਕਿ 21 ਹੋਰ ਲਾਪਤਾ ਹੋ ਗਏ। ਇਸ ਤੋਂ ਇਲਾਵਾ ਸੱਤ ਹੋਰ ਲੋਕਾਂ ਨੂੰ ਬਚਾ ਲਿਆ ਗਿਆ। ਟਿਊਨੀਸ਼ੀਆ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਿਊਨੀਸ਼ੀਆਈ ਬੰਦਰਗਾਹ ਮਹਦੀਆ ਦੇ ਇਕ ਬੁਲਾਰੇ ਮੁਤਾਬਕ ਇਸ ਹਾਦਸੇ 'ਚ ਸੁਰੱਖਿਅਤ ਬਚ ਨਿਕਲੇ ਇਕ ਵਿਅਕਤੀ ਨੇ ਤੱਟ ਰੱਖਿਅਕ ਬਲ ਦੇ ਜਵਾਨਾਂ ਨੂੰ ਇਸ ਦੇ ਬਾਰੇ 'ਚ ਸੂਚਿਤ ਕੀਤਾ ਸੀ।

ਇਹ ਵੀ ਪੜ੍ਹੋ : ਪਾਕਿ 'ਚ ਪਤੀ ਨੇ ਆਪਣੀ ਪਤਨੀ ਤੇ ਦੋ ਧੀਆਂ ਦਾ ਕੀਤਾ ਕਤਲ

ਫਰੀਦ ਬੇਨ ਝਾ ਨੇ ਦੱਸਿਆ ਕਿ ਕਿਸ਼ਤੀ 'ਚ ਸਵਾਰ ਸਾਰੇ 30 ਪ੍ਰਵਾਸੀ ਨਿਊਨੀਸ਼ੀਆਈ ਨਾਗਰਿਕ ਸਨ ਜੋ ਭੂ-ਮੱਧ ਸਾਗਰ ਪਾਰ ਕਰਕੇ ਇਟਲੀ ਪਹੁੰਚਣਾ ਚਾਹੁੰਦੇ ਸਨ। ਇਸ ਮਾਮਲੇ 'ਚ ਮਨੁੱਖੀ ਤਸਕਰੀ ਨੂੰ ਲੈ ਕੇ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੱਟ ਰੱਖਿਅਕ ਬਲ ਦੇ ਇਕ ਅਧਿਕਾਰੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਹਾਦਸਾ ਸੰਭਵਤ : ਕਿਸ਼ਤੀ 'ਤੇ ਸਮਰੱਥਾ ਤੋਂ ਜ਼ਿਆਦਾ ਲੋਕਾਂ ਦੇ ਸਵਾਰ ਹੋਣ ਅਤੇ ਖਰਾਬ ਮੌਸਮ ਕਾਰਨ ਹੋਇਆ। ਕਿਸ਼ਤੀ ਬਹੁਤ ਹੀ ਛੁੱਟੀ ਸੀ ਅਤੇ ਉਸ 'ਚ ਸਿਰਫ 6 ਲੋਕ ਹੀ ਸਵਾਰ ਹੋ ਸਕਦੇ ਸਨ। ਇਸ ਹਾਦਸੇ ਤੋਂ ਬਾਅਦ ਟਿਊਨੀਸ਼ੀਆਈ ਜਹਾਜ਼ ਭੂ-ਮੱਧ ਸਾਗਰ 'ਚ ਚੱਲ ਰਹੀ ਖੋਜ ਅਤੇ ਬਚਾਅ ਮੁਹਿੰਮ 'ਚ ਸ਼ਾਮਲ ਹੋਏ।

ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਕਲਿੰਟਨ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar