ਸੁਰੱਖਿਆ ਦੇ ਮੱਦੇਨਜ਼ਰ ਟੋਰਾਂਟੋ ਦੀਆਂ ਸੜਕਾਂ ਤੋਂ ਹਟਾਈਆਂ ਗਈਆਂ ''ਬੈਂਡੀ ਬੱਸਾਂ''

04/28/2017 6:18:41 PM

ਟੋਰਾਂਟੋ— ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਟੋਰਾਂਟੋ ਦੇ ਟਰਾਂਜ਼ਿਟ ਕਮਿਸ਼ਨ (ਟੀਟੀਸੀ) ਨੇ ਆਪਣੀਆਂ ਬੈਂਡੀ ਬੱਸਾਂ ਨੂੰ ਸੜਕਾਂ ਤੋਂ ਹਟਾ ਦਿੱਤਾ ਹੈ। ਜਾਣਕਾਰੀ ਮੁਤਾਬਕ ਬੱਸਾਂ ਦੀ ਜਾਂਚ ਦੌਰਾਨ ਇਨ੍ਹਾਂ ਦੀ ਰਫਤਾਰ ਵਿਚ ਅਚਾਨਕ ਹੋਣ ਵਾਲੇ ਤੇਜ਼ ਵਾਧੇ ਦੀ ਸਮੱਸਿਆ ਦੇਖਣ ਨੂੰ ਮਿਲੀ। ਟੀਟੀਸੀ ਨੇ ਕਿਹਾ ਕਿ 60 ਫੁੱਟ ਦੀ ਲੰਬਾਈ ਵਾਲੀਆਂ ਇਨ੍ਹਾਂ 153 ਬੈਂਡੀ ਬੱਸਾਂ ਨੂੰ ਹਟਾ ਲਿਆ ਗਿਆ ਹੈ।  
ਟੀਟੀਸੀ ਨੇ ਦੱਸਿਆ ਕਿ ਨੋਵਾ ਬੱਸ ਕੰਪਨੀ ਕੋਲ ਇਸ ਸਮੱਸਿਆ ਨੂੰ ਠੀਕ ਕਰਨ ਦਾ ਸਾਫਟਵੇਅਰ ਹੈ ਅਤੇ ਹਰ ਬੱਸ ਨੂੰ ਠੀਕ ਕਰਨ ਵਿਚ 20 ਮਿੰਟਾਂ ਦਾ ਸਮਾਂ ਲੱਗੇਗਾ। ਕੁੱਲ ਮਿਲਾ ਕੇ ਸ਼ੁੱਕਰਵਾਰ ਤੋਂ ਪਹਿਲਾਂ ਇਹ ਬੱਸਾਂ ਠੀਕ ਨਹੀਂ ਹੋ ਸਕਣਗੀਆਂ। ਇਨ੍ਹਾਂ ਦੀ ਥਾਂ ''ਤੇ ਹੋਰ ਬੱਸਾਂ ਸੇਵਾਵਾਂ ਨਿਭਾਉਣਗੀਆਂ।

Kulvinder Mahi

This news is News Editor Kulvinder Mahi