ਟਰੰਪ ਨੇ ਮੰਚ ''ਤੇ ਆਪਣੀ ਧੀ ਇਵਾਨਕਾ ਦਾ ਸਵਾਗਤ ਕਰਦਿਆਂ ਕੀਤੀ ''ਗੰਦੀ ਬਾਤ'' (ਦੇਖੋ ਤਸਵੀਰਾਂ)

07/23/2016 4:40:06 PM

ਨਿਊਯਾਰਕ— ਸੋਸ਼ਲ ਮੀਡੀਆ ''ਤੇ ਸੁਰਖੀਆਂ ''ਚ ਰਹਿਣ ਵਾਲੇ ਅਮਰੀਕਾ ਦੇ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਾਰਨ ਸੁਰਖੀਆਂ ''ਚ ਰਹਿੰਦੇ ਹਨ। ਇਸ ਵਾਰ ਟਰੰਪ ਨੇ ਮੰਚ ''ਤੇ ਆਪਣੀ ਧੀ ਇਵਾਨਕਾ ਨਾਲ ''ਗਲਤ ਅੰਦਾਜ਼ ਵਿਚ'' ਗਲੇ ਮਿਲਣ ਅਤੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਣ ਦੀਆਂ ਖਬਰਾਂ ਕਾਰਨ ਚਰਚਾ ''ਚ ਹਨ। 
ਜਾਣਕਾਰੀ ਮੁਤਾਬਕ ਇਵਾਨਕਾ (34 ਸਾਲ) ਮਾਡਲਿੰਗ ਕਰ ਚੁੱਕੀ ਹੈ, ਪਰ ਫਿਲਹਾਲ ਖੁਦ ਦਾ ਬਿਜ਼ਨੈੱਸ ਸੰਭਾਲਦੀ ਹੈ। ਇਵਾਨਕਾ, ਟਰੰਪ ਅਤੇ ਉਸ ਦੀ ਪਹਿਲੀ ਪਤਨੀ ਇਵਾਨਾ ਦੀ ਧੀ ਹੈ। ਵੀਰਵਾਰ ਰਾਤ ਇਵਾਨਕਾ ਨੇ ਰਿਪਬਲਿਕ ਪਾਰਟੀ ਦੇ ਰਾਸ਼ਟਰੀ ਸੰਮੇਲਨ ''ਚ ਆਪਣੇ ਪਿਤਾ ਟਰੰਪ ਦੀ ਹਮਾਇਤ ''ਚ ਭਾਸ਼ਣ ਦਿੱਤਾ ਸੀ। ਟਰੰਪ ਵਲੋਂ ਆਪਣੀ ਧੀ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਣ ''ਤੇ ਵਿਵਾਦ ਖੜ੍ਹਾ ਹੋ ਗਿਆ ਹੈ, ਜਦੋਂ ਟਰੰਪ ਨੇ ਮੰਚ ''ਤੇ ਇਵਾਨਕਾ ਦਾ ਸਵਾਗਤ ਕੀਤਾ ਉਸ ਵੇਲੇ ਟਰੰਪ ਨੇ ਇਵਾਨਕਾ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ। 
ਇਹ ਤਸਵੀਰ ਸੋਸ਼ਲ ਮੀਡੀਆ ''ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਇਕ ਟਵਿੱਟਰ ਯੂਜ਼ਰਸ ਦੇ ਸ਼ਬਦਾਂ ''ਚ ਕਹੀਏ, ਤਾਂ ਟਰੰਪ ਇਸ ਤਸਵੀਰ ''ਚ ਆਪਣੀ ਧੀ ਦੇ ਪਿਛਲੇ ਪਾਸੇ ਹੱਥ ਲਗਾ ਰਹੇ ਹਨ। ਯਾਦ ਰਹੇ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਰੰਪ ਅਤੇ ਉਸ ਦੀ ਧੀ ਇਵਾਨਕਾ ਵਿਚਾਲੇ ਰਿਸ਼ਤਿਆਂ ਨੂੰ ਲੈ ਕੇ ਇੰਨਾ ਵਿਵਾਦ ਖੜ੍ਹਾ ਹੋਇਆ ਹੋਵੇ। 
ਸਾਲ 2006 ''ਚ ਇਕ ਟਾਕ ਸ਼ੋਅ ਦੌਰਾਨ ਟਰੰਪ ਨੇ ਕਿਹਾ ਸੀ ਕਿ ਇਵਾਨਕਾ ਦਾ ''ਫਿਗਰ ਬਹੁਤ ਵਧੀਆ'' ਹੈ। ਟਾਕ ਸ਼ੋਅ ਦੇ ਮੇਜ਼ਬਾਨ ਨੇ ਟਰੰਪ ਨੂੰ ਸਵਾਲ ਕੀਤਾ ਕਿ ਕੀ ਇਵਾਨਕਾ ਨੂੰ ਪਲੇਅ ਬੁਆਏ ਮੈਗਜ਼ੀਨ ਲਈ ਤਸਵੀਰਾਂ ਖਿਚਵਾਉਣੀਆਂ ਚਾਹੀਦੀਆਂ ਹਨ। ਇਸ ਦੇ ਜਵਾਬ ''ਚ ਟਰੰਪ ਨੇ ਮਜ਼ਾਕੀਆ ਲਹਿਜੇ ''ਚ ਕਿਹਾ,''ਜੇਕਰ ਇਵਾਨਕਾ ਮੇਰੀ ਧੀ ਨਾ ਹੁੰਦੀ, ਤਾਂ ਮੈਂ ਸ਼ਾਇਦ ਉਸ ਨਾਲ ਡੇਟਿੰਗ ਕਰ ਰਿਹਾ ਹੁੰਦਾ।''