ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਟਰੰਪ ਨੇ ਆਈਸਕਰੀਮ ਖਾ ਕੇ ਮਨਾਇਆ ਜਸ਼ਨ

01/06/2020 2:03:16 AM

ਵਾਸ਼ਿੰਗਟਨ-ਈਰਾਨ ਦੇ ਬਾਹੂਬਲੀ ਜਨਰਲ ਕਾਸਿਮ ਸੁਲੇਮਾਨ ਦੇ ਮਾਰੇ ਜਾਣ ਤੋਂ ਬਾਅਦ ਫਲੋਰਿਡਾ 'ਚ ਛੁੱਟੀਆਂ ਮਨਾ ਰਹੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਦੋਸਤਾਂ ਨਾਲ ਆਈਸਕਰੀਮ ਖਾ ਕੇ ਜਸ਼ਨ ਮਨਾਇਆ। ਇਸ ਦੌਰਾਨ ਟਰੰਪ ਦੇ ਨਾਲ ਕੇਵਿਨ ਮੈਕਾਰਥੀ ਸਣੇ ਉਨ੍ਹਾਂ ਦੇ ਕਈ ਪੁਰਾਣੇ ਦੋਸਤ ਮੌਜੂਦ ਸਨ। ਰਿਪੋਰਟਾਂ ਮੁਤਾਬਕ ਸੁਲੇਮਾਨੀ ਦੇ ਮਾਰੇ ਜਾਣ ਦੀ ਖਬਰ ਦਿੱਤੇ ਜਾਣ ਤੋਂ ਬਾਅਦ ਟਰੰਪ ਨੇ ਮਾਰ ਏ ਲਾਗੇ ਕਲੱਬ 'ਚ ਆਈਸਕਰੀਮ ਖਾਧੀ। ਇਕ ਰਿਪੋਰਟ ਮੁਤਾਬਕ ਇਹ ਸਾਰਾ ਕੁਝ ਉਸੇ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਸੀਰੀਆ 'ਚ ਸਾਲ 2017 'ਚ ਮਿਜ਼ਾਈਲ ਹਮਲੇ ਤੋਂ ਬਾਅਦ ਟਰੰਪ ਨੇ ਚਾਕਲੇਟ ਖਾ ਕੇ ਜ਼ਸ਼ਨ ਮਨਾਇਆ ਸੀ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਵੀ ਮੌਜੂਦੀ ਸੀ। ਟਰੰਪ ਨੇ ਉਨ੍ਹਾਂ ਸੀਰੀਆ 'ਚ ਮਿਜ਼ਾਈਲ ਹਮਲੇ ਦੀ ਸੂਚਨਾ ਦਿੱਤੀ ਅਤੇ ਚਾਕਲੇਟ ਕੇਕ ਖਾਧਾ। ਦੱਸਣਯੋਗ ਹੈ ਕਿ ਹਵਾਈ ਹਮਲੇ ਤੋਂ ਬਾਅਦ ਟਰੰਪ ਨੇ ਅਮਰੀਕਾ ਦਾ ਝੰਡਾ ਟਵੀਟ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਟਰੰਪ ਨੇ ਇਸ ਦੇ ਰਾਹੀਂ ਦੁਨੀਆ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ। ਬਿਨਾਂ ਟੈਕਟਸ ਦੇ ਕੀਤੇ ਗਏ ਟਵਿਟ 'ਚ ਸਿਰਫ ਅਮਰੀਕਾ ਦਾ ਝੰਡਾ ਦਿਖ ਰਿਹਾ ਹੈ।

 

ਇਸ 'ਚ ਟਰੰਪ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਉਨ੍ਹਾਂ ਨੇ ਇਸ ਹਮਲੇ ਦਾ ਆਦੇਸ਼ ਦਿੱਤਾ ਸੀ। ਟਰੰਪ ਨੇ ਕਿਹਾ ਕਿ ਸੁਲੇਮਾਨੀ ਦੀ ਹੱਤਿਆ ਈਰਾਨ ਦੇ ਨਾਲ ਵਿਵਾਦ ਵਧਣ ਦੇ ਲਈ ਨਹੀਂ ਕੀਤੀ ਗਈ। ਅਸੀਂ ਇਕ ਯੁੱਧ ਨੂੰ ਖਤਮ ਕਰਨ ਲਈ ਕਾਰਵਾਈ ਕੀਤੀ ਹੈ ਨਾ ਕਿ ਯੁੱਧ ਸ਼ੁਰੂ ਕਰ ਲਈ।

Karan Kumar

This news is Content Editor Karan Kumar