ਟਰੰਪ ਨੇ ਪੱਤਰਕਾਰਾਂ ਨੂੰ ਦਿੱਤੀ ਚਿਤਾਵਨੀ

11/17/2018 6:22:15 PM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਉਸ ਫੈਸਲੇ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ, ਜਿਸ ਨੇ ਉਨ੍ਹਾਂ ਨੂੰ ਸੀ.ਐਨ.ਐਨ. ਦੇ ਪੱਤਰਕਾਰ ਜਿਮ ਅਕੋਸਟਾ ਦੇ ਪ੍ਰੈਸ ਪ੍ਰਮਾਣ ਪੱਤਰ ਨੂੰ ਬਹਾਲ ਕਰਨ ਲਈ ਵਚਨਬੱਧ ਕੀਤਾ। ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੱਤਰਕਾਰਾਂ ਨੇ ਚੰਗਾ ਵਰਤਾਓ ਨਾ ਕੀਤਾ ਤਾਂ ਉਹ ਭਵਿੱਖ ਵਿਚ ਹੋਣ ਵਾਲੇ ਪੱਤਰਕਾਰ ਸੰਮੇਲਨ ਛੱਡ ਕੇ ਚਲੇ ਜਾਣਗੇ। ਸੀ.ਐਨ.ਐਨ. ਦੇ ਵ੍ਹਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਪੱਤਰਕਾਰ ਅਕੋਸਟਾ ਨੂੰ ਟਰੰਪ ਨਾਲ ਬਹਿਸ ਹੋਣ ਤੋਂ ਬਾਅਦ ਪਿਛਲੇ ਹਫਤੇ ਮੁਅੱਤਲ ਕਰ ਦਿੱਤਾ ਗਿਆ ਸੀ।

ਵ੍ਹਾਈਟ ਹਾਊਸ ਨੇ ਅਕੋਸਟਾ 'ਤੇ ਇਕ ਇੰਟਰਨ 'ਤੇ ਹੱਥ ਰੱਖਣ ਦਾ ਦੋਸ਼ ਲਗਾਇਆ ਸੀ। ਅਕੋਸਟਾ ਅਤੇ ਸੀ.ਐਨ.ਐਨ. ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਸੀ। ਅਮਰੀਕਾ ਦੀ ਇਕ ਫੈਡਰਲ ਅਦਾਲਤ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਨੂੰ ਅਕੋਸਟਾ ਦਾ ਪ੍ਰੈਸ ਪਛਾਣ ਪੱਤਰ ਤੁਰੰਤ ਬਹਾਲ ਕਰਨ ਦਾ ਹੁਕਮ ਦਿੱਤਾ ਸੀ। ਇਸ ਹੁਕਮ ਨੂੰ ਮੀ਼ਡੀਆ ਮੁਲਾਜ਼ਮਾਂ ਲਈ ਇਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਟਰੰਪ ਨੇ ਫੈਸਲੇ ਨੂੰ ਇਹ ਕਹਿੰਦੇ ਹੋਏ ਜ਼ਿਆਦਾ ਤਵੱਜੋ ਨਹੀਂ ਦਿੱਤੀ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਚੰਗੇ ਤਰੀਕੇ ਨਾਲ ਪੇਸ਼ ਆਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਮੁਲਾਜ਼ਮ ਨੂੰ ਪ੍ਰੈਸ ਵਲੋਂ ਨਿਯਮਾਂ ਦਾ ਪਾਲਨ ਕੀਤੇ ਜਾਣ ਵਾਲੇ ਨਿਯਮ ਬਣਾ ਰਹੇ ਹਨ। ਇਸ ਵਿਚ ਸਵਾਲਾਂ ਦੀ ਗਿਣਤੀ 'ਤੇ ਕਾਇਮ ਰਹਿਣਾ ਸ਼ਾਮਲ ਹੈ ਅਸੀਂ ਅਦਾਲਤ ਜਾਵਾਂਗੇ ਅਤੇ ਉਥੇ ਜਿੱਤ ਦਰਜ ਕਰਾਂਗੇ। ਜੇਕਰ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਵਿਚਾਲੇ ਛੱਡ ਕੇ ਚਲੇ ਜਾਵਾਂਗੇ ਅਤੇ ਉਸ ਤੋਂ ਬਾਅਦ ਤੁਸੀਂ ਜ਼ਿਆਦਾ ਖੁਸ਼ ਨਹੀਂ ਹੋਵੇਗੇ।

Sunny Mehra

This news is Content Editor Sunny Mehra