ਫਰਾਂਸ: ਵਰਖਾ ਕਾਰਨ ਟਰੰਪ ਦਾ ਅਮਰੀਕੀ ਕਬਰਿਸਤਾਨ ਜਾਣ ਦਾ ਪ੍ਰੋਗਰਾਮ ਰੱਦ

11/11/2018 3:48:33 PM

ਪੈਰਿਸ— ਫਰਾਂਸ ਦੌਰੇ 'ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪਹਿਲੇ ਵਿਸ਼ਵ ਯੁੱਧ 'ਚ ਮਾਰੇ ਗਏ ਅਮਰੀਕੀ ਨਾਗਰਿਕਾਂ ਦੇ ਕਬਰਿਸਤਾਨ ਜਾਣ ਦਾ ਪ੍ਰੋਗਰਾਮ ਸੀ, ਜਿਸ ਨੂੰ ਖਰਾਬ ਮੌਸਮ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਖਰਾਬ ਮੌਸਮ ਕਾਰਨ ਟਰੰਪ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ।

ਟਰੰਪ ਦਾ ਪੈਰਿਸ ਦੇ ਉੱਤਰ-ਪੂਰਬ 'ਚ 100 ਕਿਲੋਮੀਟਰ ਦੂਰੀ 'ਤੇ ਸਥਿਤ ਬੋਲਿਆ ਵੁੱਡ ਦੇ ਨੇੜੇ ਬਣੇ ਏਸ਼ਨੇ-ਮਾਰਨੇ ਅਮੇਰੀਕਨ ਸੈਨੇਟਰੀ ਐਂਡ ਮੈਮੋਰੀਅਲ ਜਾ ਕੇ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਸੀ। ਅਮਰੀਕੀ ਰਾਸ਼ਟਰਪਤੀ ਨੇ ਦਿਨ ਦਾ ਜ਼ਿਆਦਾਤਰ ਸਮਾਂ ਅਮਰੀਕੀ ਡਿਪਲੋਮੈਟ ਹਾਊਸ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਬੈਠ ਕੇ ਤੇ ਦੁਪਹਿਰ ਦੇ ਖਾਣੇ 'ਚ ਕੱਢਿਆ। ਉਹ ਪਹਿਲੇ ਵਿਸ਼ਵ ਯੁੱਧ ਦੇ ਖਤਮ ਹੋਣ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਯੋਜਿਤ ਸਮਾਗਮਾਂ ਦੌਰਾਨ ਇਥੇ ਠਹਿਰੇ ਹੋਏ ਹਨ। ਟਰੰਪ ਦੀ ਥਾਂ ਵਾਈਟ ਹਾਊਸ ਚੀਫ ਆਫ ਸਟਾਫ ਸੇਵਾ ਮੁਕਤ ਮਰੀਨ ਜਨਰਲ ਜਾਨ ਕੈਲੀ ਸਣੇ ਕਈ ਮੈਂਬਰ ਕਬਰਿਸਤਾਨ ਪਹੁੰਚੇ। ਹਾਲਾਂਕਿ ਉਸ ਸਥਾਨ 'ਤੇ ਨਹੀਂ ਜਾਣ ਲਈ ਟਰੰਪ ਦੀ ਨਿੰਦਾ ਹੋ ਰਹੀ ਹੈ।