ਵ੍ਹਾਈਟ ਹਾਊਸ ਨੂੰ 'ਅਯੋਗ' ਦੱਸਣ ਵਾਲੇ UK ਅੰਬੈਸਡਰ ਨੂੰ ਟਰੰਪ ਨੇ ਦਿੱਤਾ ਜਵਾਬ

07/08/2019 12:50:23 PM

ਲੰਡਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ 'ਅਯੋਗ' ਅਤੇ 'ਬੇਕਾਰ' ਦੱਸਣ ਵਾਲੇ ਬ੍ਰਿਟੇਨ ਦੇ ਅੰਬੈਸਡਰ ਕਿਮ ਡੋਰਾਕ 'ਤੇ ਟਰੰਪ ਨੇ ਸਖਤ ਸ਼ਬਦਾਂ 'ਚ ਜਵਾਬ ਦਿੱਤਾ। ਬ੍ਰਿਟੇਨ ਨੇ ਲੀਕ ਹੋਏ ਡਿਪਲੋਮੈਟਿਕ ਮੈਮੋ ਦੇ ਸਬੰਧ 'ਚ ਜਾਂਚ ਕੀਤੀ ਹੈ। ਲੀਕ ਹੋਏ ਡਿਪਲੋਮੈਟਿਕ ਮੈਮੋ 'ਚ ਇਹ ਦਾਅਵਾ ਕੀਤਾ ਗਿਆ, ਜਿਸ ਨੂੰ ਐਤਵਾਰ ਨੂੰ ਸਮਾਚਾਰ ਪੱਤਰ ਨੇ ਪ੍ਰਕਾਸ਼ਿਤ ਕੀਤਾ।

ਟਰੰਪ ਨੇ ਕਿਹਾ ਕਿ ਰਾਜਦੂਤ ਡੋਰਾਕ ਨੇ 'ਬ੍ਰਿਟੇਨ ਦੀ ਚੰਗੀ ਸੇਵਾ ਨਹੀਂ' ਕੀਤੀ ਅਤੇ ਉਹ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਡਿਪਲੋਮੈਟ ਦਾ 'ਵੱਡਾ ਪ੍ਰਸ਼ੰਸਕ' ਨਹੀਂ ਹੈ। ਡੋਰਾਕ ਨੇ ਕਥਿਤ ਤੌਰ 'ਤੇ ਕਿਹਾ,''ਸਾਨੂੰ ਨਹੀਂ ਲੱਗਦਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਵਧੇਰੇ ਸਾਧਾਰਣ, ਘੱਟ ਬੇਕਾਰ, ਘੱਟ ਅਨਾੜੀ ਜਾਂ ਘੱਟ ਅਯੋਗ ਹੋ ਸਕੇਗਾ।'' ਖਬਰ ਮੁਤਾਬਕ ਰਾਜਦੂਤ ਕਿਮ ਡੋਰਾਕ ਨੇ ਕਿਹਾ ਕਿ ਟਰੰਪ ਦਾ ਰਾਸ਼ਟਰਪਤੀ ਕਾਰਜਕਾਲ ਖਤਮ ਹੋ ਸਕਦਾ ਹੈ ਅਤੇ ਉਸ ਦਾ 'ਅਪਮਾਨਜਨਕ ਅੰਤ' ਹੋ ਸਕਦਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਲੀਕ ਡਿਪਲੋਮੈਟਿਕ ਮੈਮੋ ਦੇ ਸਬੰਧ 'ਚ ਰਸਮੀ ਜਾਂਚ ਕਰੇਗਾ।

ਉੱਥੇ ਹੀ ਵਿਦੇਸ਼ ਮੰਤਰੀ ਜੈਰੇਮੀ ਹੰਟ ਨੇ ਡੋਰਾਕ ਦੇ ਬਿਆਨ ਨਾਲੋਂ ਖੁਦ ਨੂੰ ਵੱਖ ਕਰਦੇ ਹੋਏ ਕਿਹਾ ਕਿ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਇਕ ਅੰਬੈਸਡਰ ਆਪਣਾ ਕੰਮ ਇਕ ਰਾਜਦੂਤ ਦੀ ਤਰ੍ਹਾਂ ਕਰ ਰਿਹਾ ਹੈ, ਜਿਸ 'ਚ ਜਿਸ ਦੇਸ਼ 'ਚ ਉਹ ਤਾਇਨਾਤ ਹੈ, ਉੱਥੇ ਹੋਣ ਵਾਲੀਆਂ ਚੀਜ਼ਾਂ 'ਤੇ ਸਪੱਸ਼ਟ ਰਿਪੋਰਟ ਅਤੇ ਨਿੱਜੀ ਵਿਚਾਰ ਪ੍ਰਗਟ ਕਰਨਾ ਸ਼ਾਮਲ ਹੈ। ਡੋਰਾਕ ਬ੍ਰਿਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਰਾਜਦੂਤਾਂ 'ਚੋਂ ਇਕ ਹਨ, ਜਿਨ੍ਹਾਂ ਨੂੰ ਟਰੰਪ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਦੇ ਕੁੱਝ ਸਮੇਂ ਪਹਿਲਾਂ ਜਨਵਰੀ 2016 'ਚ ਤਾਇਨਾਤ ਕੀਤਾ ਗਿਆ ਸੀ।