ਟਰੰਪ ਟਾਵਰ ਤੋਂ ਹਟਾਇਆ ਗਿਆ ''ਟਰੰਪ'' ਦਾ ਨਾਂ

06/28/2017 6:57:47 PM

ਟੋਰਾਂਟੋ— ਕੈਨੇਡਾ ਦੇ ਟੋਰਾਂਟੋ ਵਿਖੇ ਸਥਿਤ ਟਰੰਪ ਟਾਵਰ ਤੋਂ ਟਰੰਪ ਦਾ ਨਾਂ ਹਟਾ ਦਿੱਤਾ ਗਿਆ ਹੈ। ਅਸਲ ਵਿਚ ਜੇ. ਸੀ. ਐੱਫ. ਕੈਪੀਟਲ ਕੰਪਨੀ ਟਰੰਪ ਦੇ ਹੋਟਲਾਂ ਨੂੰ ਖਰੀਦਣ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਇਕ ਸਮਝੌਤੇ ਤੱਕ ਪਹੁੰਚ ਚੁੱਕੀ ਹੈ। ਦੂਜੇ ਪਾਸੇ ਡਾਊਨਟਾਊਨ ਟਾਵਰ ਤੋਂ ਵੀ ਟਰੰਪ ਦਾ ਨਾਂ ਹਟਾਇਆ ਜਾਵੇਗਾ। 
ਟਰੰਪ ਹੋਟਲਾਂ ਦੇ ਸੀ. ਈ. ਓ. ਏਰਿਕ ਡੈਨਜ਼ਿਗਰ ਨੇ ਕਿਹਾ ਕਿ ਉਹ ਜੇ. ਸੀ. ਐੱਫ. ਨਾਲ ਸਮਝੌਤੇ 'ਤੇ ਪਹੁੰਚ ਗਏ ਹਨ ਅਤੇ ਟਰੰਪ ਟਾਵਰ ਦੇ ਨਵੇਂ ਮਾਲਕ ਬਣੇ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਹੈ ਕਿ ਟਾਵਰ ਦੇ ਮਾਲਕ ਦੇ ਤੌਰ 'ਤੇ ਉਨ੍ਹਾਂ ਨਾਲ ਉਨ੍ਹਾਂ ਦਾ ਰਿਸ਼ਤਾ ਵਧੀਆ ਰਹੇਗਾ।

Kulvinder Mahi

This news is News Editor Kulvinder Mahi