ਪੁਤਿਨ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਰੂਸ, ਯੂਰਪੀ ਸੰਘ ਤੇ ਚੀਨ ਨੂੰ ਦੱਸਿਆ ਅਮਰੀਕਾ ਦਾ ''ਦੁਸ਼ਮਣ''

07/15/2018 10:59:30 PM

ਵਾਸ਼ਿੰਗਟਨ/ਹੇਲਸਿੰਕੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰੂਸ, ਯੂਰਪੀ ਸੰਘ ਅਤੇ ਚੀਨ ਨੂੰ ਅਮਰੀਕਾ ਦਾ ਦੁਸ਼ਮਣ ਦੱਸਿਆ। ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੀ ਮੁਲਾਕਾਤ ਤੋਂ ਇਕ ਦਿਨ ਪਹਿਲਾਂ ਸੀ. ਬੀ. ਐੱਸ. ਦੇ 'ਫੇਸ ਦਿ ਨੇਸ਼ਨ' ਪ੍ਰੋਗਰਾਮ 'ਚ ਕਿਹਾ, 'ਮੈਂ ਸਮਝਦਾ ਹਾਂ ਕਿ ਸਾਡੇ ਬਹੁਤ ਜ਼ਿਆਦਾ ਦੁਸ਼ਮਣ ਹਨ, ਮੈਂ ਸਮਝਦਾ ਹਾਂ ਕਿ ਯੂਰਪੀ ਸੰਘ ਸਾਡਾ ਦੁਸ਼ਮਣ ਹੈ ਉਹ ਵਪਾਰ 'ਚ ਸਾਡੇ ਲਈ ਕੀ ਕਰਦਾ ਹੈ।' ਉਨ੍ਹਾਂ ਕਿਹਾ, 'ਹੁਣ ਤੁਸੀਂ ਯੂਰਪੀ ਸੰਘ ਦੇ ਬਾਰੇ 'ਚ ਨਹੀਂ ਸੋਚੋਗੇ ਪਰ ਉਹ ਦੁਸ਼ਮਣ ਹੈ।' ਰੂਸ ਕੁਝ ਮਾਇਨੇ 'ਚ ਸਾਡਾ ਦੁਸ਼ਮਣ ਹੈ। ਚੀਨ ਆਰਥਿਕ ਰੂਪ ਤੋਂ ਸਾਡਾ ਦੁਸ਼ਮਣ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਬੁਰਾ ਹੈ ਬਲਕਿ ਇਸ ਦਾ ਮਤਲਬ ਹੈ ਕਿ ਉਹ ਸਾਡਾ ਮੁਕਾਬਲੇਬਾਜ਼ ਹੈ। ਟਰੰਪ ਨੇ ਸੀ. ਬੀ. ਐੱਸ. ਦੇ ਪ੍ਰੋਗਰਾਮ ਦੌਰਾਨ ਇਹ ਗੱਲਾਂ ਕਹੀਆਂ।
ਜ਼ਿਕਰਯੋਗ ਹੈ ਕਿ ਨਾਟੋ ਸੰਮੇਲਨ 'ਚ ਟਰੰਪ ਨੇ ਪੁਤਿਨ ਨਾਲ ਮੁਲਾਕਾਤ ਨੂੰ ਲੈ ਕੇ ਕਿ ਇਕ ਟਿੱਪਣੀ ਕੀਤੀ ਸੀ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪੁਤਿਨ ਮੇਰਾ ਮੁਕਾਬਲੇਬਾਜ਼ ਹੈ ਨਾ ਕਿ ਦੁਸ਼ਮਣ। ਪਰ ਹੇਸਸਿੰਕੀ 'ਚ ਪੁਤਿਨ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਰੂਸ ਨੂੰ ਆਪਣਾ ਦੁਸ਼ਮਣ ਕਰਾਰ ਦਿੱਤਾ ਹੈ।