ਟਰੰਪ ਨੇ ਬੋਰਿਸ ਜਾਨਸਨ ਨੂੰ ਦੱਸਿਆ ''ਸ਼ਾਨਦਾਰ ਵਿਅਕਤੀ''

11/01/2019 7:27:45 PM

ਲੰਡਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਟੇਨ ਦੀਆਂ ਆਉਣ ਵਾਲੀਆਂ ਆਮ ਚੋਣਾਂ ਤੋਂ ਠੀਕ ਪਹਿਲਾਂ ਇਕ ਟਿੱਪਣੀ ਕਰਕੇ ਇਥੋਂ ਦੀ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ। ਅਸਲ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੂੰ ਇਕ ਸ਼ਾਨਦਾਰ ਵਿਅਕਤੀ ਦੱਸਿਆ ਜਦਕਿ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੂੰ ਬ੍ਰਿਟੇਨ ਦੇ ਖਿਲਾਫ ਖਰਾਬ ਵਿਅਕਤੀ ਕਰਾਰ ਦਿੱਤਾ।

ਐੱਲ.ਬੀ.ਸੀ. ਰੇਡੀਓ ਨੂੰ ਵੀਰਵਾਰ ਰਾਤ ਫੋਨ ਕਰਕੇ ਦਿੱਤੇ ਇਕ ਇੰਟਰਵਿਊ 'ਚ ਡੋਨਾਲ ਟਰੰਪ ਨੇ ਕੰਜ਼ਰਵੇਟਿਵ ਤੇ ਖੱਬੇਪੱਖੀ ਬ੍ਰੈਗਜ਼ਿਟ ਪਾਰਟੀ ਦੇ ਵਿਚਾਲੇ ਇਕ ਗਠਜੋੜ 'ਤੇ ਜ਼ੋਰ ਦਿੱਤਾ ਤੇ ਉਸ ਨੂੰ 12 ਦਸੰਬਰ ਦੀਆਂ ਚੋਣਾਂ ਲਈ ਨਹੀਂ ਰੋਕੇ ਜਾ ਸਕਣ ਵਾਲੀ ਤਾਕਤ ਦੱਸਿਆ। ਟਰੰਪ ਨੇ ਕਿਹਾ ਕਿ ਬੋਰਿਸ ਸਣੇ ਕਈ ਨੇਤਾਵਾਂ ਦੇ ਨਾਲ ਮੇਰੇ ਬਹੁਤ ਚੰਗੇ ਸਬੰਧ ਹਨ ਤੇ ਉਹ ਇਕ ਸ਼ਾਨਦਾਰ ਵਿਅਕਤੀ ਹਨ। ਮੈਨੂੰ ਲੱਗਦਾ ਹੈ ਕਿ ਉਹ ਇਸ ਵੇਲੇ ਸਭ ਤੋਂ ਸਹੀ ਵਿਅਕਤੀ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਤੇ ਉਹ ਕੁਝ ਅਜਿਹਾ ਕਰ ਕੇ ਦਿਖਾ ਸਕਦੇ ਹੋ ਜੋ ਗਜ਼ਬ ਦਾ ਹੋਵੇਗਾ। ਜੇਕਰ ਤੁਸੀਂ ਤੇ ਉਹ ਨਾਲ ਮਿਲ ਜਾਂਦੇ ਹੋ ਤਾਂ ਇਹ ਇਕ ਨਹੀਂ ਰੋਕੇ ਜਾ ਸਕਣ ਵਾਲੀ ਤਾਕਤ ਹੋਵੇਗੀ। ਉਥੇ ਹੀ ਕੋਰਬਿਨ ਦੇ ਬਾਰੇ 'ਚ ਟਰੰਪ ਨੇ ਕਿਹਾ ਕਿ ਕੋਰਬਿਨ ਤੁਹਾਡੇ ਦੇਸ਼ ਦੇ ਲਈ ਬਹੁਤ ਖਰਾਬ ਹੋਣਗੇ, ਉਹ ਤੁਹਾਨੂੰ ਗਲਤ ਰਾਸਤੇ ਲਿਜਾਣਗੇ ਪਰ ਤੁਹਾਡੇ ਦੇਸ਼ ਕੋਲ ਅਪਾਰ ਸਮਰਥਾ ਹੈ, ਇਹ ਇਕ ਮਹਾਨ ਦੇਸ਼ ਹੈ।

ਟਰੰਪ ਦੀ ਇਸ ਟਿੱਪਣੀ 'ਤੇ ਕੋਰਬਿਨ ਨੇ ਇਕ ਟਵੀਟ ਕਰ ਅਮਰੀਕੀ ਰਾਸ਼ਟਰਪਤੀ 'ਤੇ ਦੋਸ਼ ਲਾਇਆ ਕਿ ਉਹ ਬ੍ਰਿਟੇਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂਕਿ ਆਪਣੇ ਮਿੱਤਰ ਜਾਨਸਨ ਨੂੰ ਜਿਤਾ ਸਕਣ। ਹਾਲਾਂਕਿ ਬ੍ਰਿਟੇਨ ਦੇ ਮੰਤਰੀਆਂ ਨੇ ਤੁਰੰਤ ਹੀ ਇਸ 'ਤੇ ਵਿਚਾਰ ਨੂੰ ਖਾਰਿਜ ਕਰ ਦਿੱਤਾ ਕਿ ਟੋਰੀਆਂ ਤੇ ਫਰਾਜ਼ ਦੀ ਬ੍ਰੈਗਜ਼ਿਟ ਪਾਰਟੀ ਦੇ ਵਿਚਾਲੇ ਕਿਸੇ ਤਰ੍ਹਾਂ ਦਾ ਚੋਣ ਸਮਝੌਤਾ ਹੈ। ਬ੍ਰਿਟੇਨ ਦੇ ਮੰਤਰੀ ਰਾਬਰਟ ਜੇਨਰਿਟ ਨੇ ਕਿਹਾ ਕਿ ਬ੍ਰੈਗਜ਼ਿਟ ਪਾਰਟੀ ਜਾਂ ਕਿਸੇ ਹੋਰ ਦੇ ਨਾਲ ਕੋਈ ਗਠਜੋੜ ਕਰਨ ਦੀ ਸਾਡੀ ਰੂਚੀ ਨਹੀਂ ਹੈ।


Baljit Singh

Content Editor

Related News