ਟਰੰਪ ਨੇ 2020 ਦੀਆਂ ਚੋਣਾਂ ਲਈ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ

06/19/2019 2:06:43 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ 'ਚ ਮੰਗਲਵਾਰ ਨੂੰ ਭਾਰੀ ਰੈਲੀ 'ਚ 2020 'ਚ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਇਕ ਵਾਰ ਫਿਰ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ,''ਅਮਰੀਕਾ ਨੂੰ ਮਹਾਨ ਬਣਾਏ ਰੱਖਣ' ਦੀ ਅਪੀਲ ਕਰਦੇ ਹੋਏ ਸਮਰਥਕਾਂ ਤੋਂ ਚਾਰ ਹੋਰ ਸਾਲਾਂ ਲਈ ਉਨ੍ਹਾਂ ਦੀ ਟੀਮ ਨੂੰ ਚੁਣਨ ਦੀ ਅਪੀਲ ਕੀਤੀ। ਰੀਅਲ ਅਸਟੇਟ ਨਿਵੇਸ਼ਕ ਤੋਂ ਨੇਤਾ ਬਣੇ 73 ਸਾਲਾ ਟਰੰਪ ਨੇ ਓਰਲੈਂਡੋ 'ਚ 20,000 ਲੋਕਾਂ ਦੀ ਸਭਾ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਅਮਰੀਕੀ ਅਰਥ-ਵਿਵਸਥਾ ਨਾਲ ਦੁਨੀਆ ਨਫਰਤ ਕਰਦੀ ਹੈ। ਉਹ ਸਾਲ 2017 'ਚ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣੇ ਸਨ। 

ਟਰੰਪ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਦੀ ਜਿੱਤ ਅਮਰੀਕਾ ਦੇ ਇਤਿਹਾਸ 'ਚ ਫੈਸਲਾਕੁੰਨ ਪਲ ਬਣੀ ਅਤੇ ਉਨ੍ਹਾਂ ਨੇ 'ਅਮਰੀਕਾ ਫਸਟ' ਦੀ ਨੀਤੀ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ 'ਚ ਅਹਿਮ ਤਰੱਕੀ ਕੀਤੀ ਅਤੇ ਜੇਕਰ ਅਗਲੇ ਸਾਲ ਦੀਆਂ ਰਾਸ਼ਟਰਪਤੀ ਚੋਣਾਂ 'ਚ ਉਹ ਹਾਰ ਜਾਂਦੇ ਹਨ ਤਾਂ ਉਹ ਸਾਰੇ ਖਤਰੇ 'ਚ ਪੈ ਜਾਣਗੇ।' ਅਮਰੀਕਾ ਨੂੰ ਮਹਾਨ ਬਣਾਏ ਰੱਖਣ ਦੀ ਥੀਮ ਨਾਲ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਟਰੰਪ ਨੇ 79 ਮਿੰਟ ਲੰਬੇ ਭਾਸ਼ਣ 'ਚ ਆਮ ਚੋਣਾਂ ਜਿੱਤਣ ਦਾ ਭਰੋਸਾ ਜਤਾਇਆ। ਸਾਲ 2016 ਦੇ ਚੋਣ ਪ੍ਰਚਾਰ ਮੁਹਿੰਮ 'ਚ ਉਨ੍ਹਾਂ ਨੇ 'ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ' ਦਾ ਨਾਅਰਾ ਦਿੱਤਾ ਸੀ। 
 

ਓਰਲੈਂਡੋ ਦੇ ਐੱਮਵੇਅ ਕੇਂਦਰ 'ਚ ਭਾਰੀ ਗਿਣਤੀ 'ਚ ਮੌਜੂਦ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ,''ਅਸੀਂ ਅੱਗੇ ਵਧਦੇ ਰਹਾਂਗੇ। ਅਸੀਂ ਲੜਦੇ ਰਹਾਂਗੇ ਅਤੇ ਜਿੱਤਦੇ ਰਹਾਂਗੇ।'' ਨਵੰਬਰ 2020 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਤਕਰੀਬਨ 24 ਡੈਮੋਕ੍ਰੇਟਿਕ ਨੇਤਾ ਟਰੰਪ ਖਿਲਾਫ ਚੋਣ ਲੜਨਾ ਚਾਹੁੰਦੇ ਹਨ। ਅਗਲੇ ਸਾਲ ਦੀ ਸ਼ੁਰੂਆਤ 'ਚ ਡੈਮੋਕ੍ਰੇਟਿਕ ਪਾਰਟੀ ਵਲੋਂ ਪਹਿਲਾਂ ਚੋਣ ਜਿੱਤਣ 'ਚ ਉਨ੍ਹਾਂ ਨੂੰ ਚੁਣੌਤੀ ਮਿਲੇਗੀ। ਟਰੰਪ ਦੇ ਭਾਸ਼ਣ ਦੌਰਾਨ ਉਪ-ਰਾਸ਼ਟਰਪਤੀ ਮਾਈਕ ਪੇਂਸ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਮੰਚ 'ਤੇ ਮੌਜੂਦ ਸੀ।