ਟਰੰਪ ਦਾ ਚੀਨ ਨੂੰ ਵੱਡਾ ਝਟਕਾ, ਟਿਕਟਾਕ ਤੇ ਵੀਚੈਟ ਦਾ ਬੋਰੀ-ਬਿਸਤਰਾ ਹੋਵੇਗਾ ਗੋਲ

08/07/2020 9:21:54 AM

ਵਾਸ਼ਿੰਗਟਨ- ਚੀਨ ਦੇ ਖਿਲਾਫ ਲਗਾਤਾਰ ਹਮਲਾਵਰ ਰੁਖ਼ ਅਪਨਾਉਣ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਸਿੱਧ ਚੀਨੀ ਐਪ ਜਿਵੇਂ ਕਿ ਟਿਕਟਾਕ ਅਤੇ ਵੀਚੈਟ ਦੇ ਮਾਲਕਾਂ ਨਾਲ ਕਿਸੇ ਵੀ ਲੈਣ-ਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੀ ਨਹੀਂ ਟਰੰਪ ਨੇ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਅਤੇ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਅਤੇ ਦੇਸ਼ ਦੀ ਆਰਥਿਕਤਾ ਲਈ ਖ਼ਤਰਾ ਹਨ। ਇਸ ਕਦਮ ਨੂੰ ਚੀਨ ਲਈ ਅਮਰੀਕਾ ਵਲੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। 

ਟਰੰਪ ਨੇ ਵੀਰਵਾਰ ਨੂੰ ਦੋ ਵੱਖਰੇ ਕਾਰਜਕਾਰੀ ਆਦੇਸ਼ਾਂ ਵਿਚ ਕਿਹਾ ਕਿ ਇਹ ਪਾਬੰਦੀ 45 ਦਿਨਾਂ ਵਿਚ ਲਾਗੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਟਿਕਟਾਕ ਅਤੇ ਵੀਚੈਟ 'ਤੇ ਪਾਬੰਦੀ ਲਗਾਉਣ ਵਾਲਾ ਭਾਰਤ ਪਹਿਲਾ ਦੇਸ਼ ਹੈ। ਭਾਰਤ ਨੇ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਲਗਾਈ ਹੈ। ਭਾਰਤ ਨੇ 106 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ। 
ਭਾਰਤ ਦੇ ਇਸ ਕਦਮ ਦਾ ਟਰੰਪ ਪ੍ਰਸ਼ਾਸਨ ਅਤੇ ਅਮਰੀਕਾ ਦੇ ਸੰਸਦ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਟਰੰਪ ਨੇ ਕਾਂਗਰਸ ਨੂੰ ਭੇਜੇ ਗਏ ਇਕ ਸਰਕਾਰੀ ਨੋਟਿਸ ਵਿਚ ਕਿਹਾ ਕਿ ਅਮਰੀਕਾ ਵਿਚ ਚੀਨੀ ਕੰਪਨੀਆਂ ਦੁਆਰਾ ਵਿਕਸਤ ਅਤੇ ਮਲਕੀਅਤ ਹੱਕ ਵਾਲੀ ਮੋਬਾਈਲ ਐਪਸ ਦਾ ਫੈਲਣਾ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਦੇਸ਼ ਦੀ ਆਰਥਿਕਤਾ ਲਈ ਖਤਰਾ ਹੈ। ਉਨ੍ਹਾਂ ਕਿਹਾ, "ਇਸ ਸਮੇਂ ਖ਼ਾਸ ਕਰਕੇ ਇਕ ਮੋਬਾਈਲ ਐਪ ਟਿਕਟਾਕ ਨਾਲ ਨਜਿੱਠਣ ਦਾ ਹੁਕਮ ਦਿੱਤਾ ਗਿਆ ਹੈ।"


Lalita Mam

Content Editor

Related News