ਟਰੰਪ ਨੇ ਹਾਂਗਕਾਂਗ ''ਚ ਲੋਕਤੰਤਰ ਸਮਰਥਕ ਬਿੱਲ ''ਤੇ ਕੀਤੇ ਹਸਤਾਖਰ

11/28/2019 11:51:34 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਂਗਕਾਂਗ 'ਚ ਲੋਕਤੰਤਰ ਅਤੇ ਮਨੁੱਖੀ ਅਧਿਕਾਰ ਦੇ ਸਮਰਥਨ ਵਾਲੇ ਇਕ ਬਿੱਲ 'ਤੇ ਹਸਤਾਖਰ ਕਰ ਦਿੱਤੇ ਹਨ। ਇਸ 'ਤੇ ਨਰਾਜ਼ ਚੀਨ ਨੇ ਅਮਰੀਕੀ ਰਾਜਦੂਤ ਨੂੰ ਵੀਰਵਾਰ ਨੂੰ ਤਲਬ ਕੀਤਾ ਅਤੇ ਆਪਣਾ ਸਖਤ ਵਿਰੋਧ ਜਤਾਇਆ। ਇਸ ਬਿੱਲ ਦੇ ਤਹਿਤ ਹਾਂਗਕਾਂਗ 'ਚ ਲੋਕਤੰਤਰ ਸਮਰਥਕਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਅਧਿਕਾਰੀਆਂ 'ਤੇ ਪਾਬੰਦੀਆਂ ਲਾਉਣ ਦਾ ਪ੍ਰਸਤਾਵ ਹੈ। ਅਮਰੀਕੀ ਸੰਸਦ ਦੇ ਦੋਹਾਂ ਸਦਨਾਂ ਪ੍ਰਤੀਨਿਧੀ ਸਭਾ ਅਤੇ ਸੀਨੇਟ ਤੋਂ ਇਹ ਬਿੱਲ ਪਾਸ ਹੋ ਚੁੱਕਿਆ ਹੈ।



ਟਰੰਪ ਦੇ ਬੁੱਧਵਾਰ ਨੂੰ ਹਾਂਗਕਾਂਗ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਐਕਟ 2019 'ਤੇ ਹਸਤਾਖਰ ਤੋਂ ਬਾਅਦ ਇਹ ਕਾਨੂੰਨ ਬਣ ਗਿਆ ਹੈ। ਟਰੰਪ ਦੇ ਕਦਮ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਜਦੂਤ ਨੂੰ ਵੀਰਵਾਰ ਨੂੰ ਤਲਬ ਕੀਤਾ ਅਤੇ ਸਬੰਧਾਂ 'ਚ ਅੱਗੇ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਉਸ ਬਿੱਲ ਨੂੰ ਲਾਗੂ ਕਰਨ ਤੋਂ ਰੋਕਣ ਦੀ ਅਮਰੀਕਾ ਤੋਂ ਅਪੀਲ ਕੀਤੀ ਜੋ ਹਾਂਗਕਾਂਗ 'ਚ ਲੋਕਤੰਤਰ ਦੇ ਪੱਖ 'ਚ ਹੋ ਰਹੇ ਅੰਦੋਲਨ ਦਾ ਸਮਰਥਨ ਕਰਦਾ ਹੈ। ਮੰਤਰਾਲੇ ਨੇ ਇਕ ਬਿਆਨ 'ਚ ਆਖਿਆ ਕਿ ਚੀਨੀ ਵਿਦੇਸ਼ ਉਪ ਮੰਤਰੀ ਲੀ ਯੁਚੇਂਗ ਨੇ ਰਾਜਦੂਤ ਟੇਰੀ ਬ੍ਰੈਨਸਟੇਡ ਦੇ ਸਾਹਮਣੇ ਸਖਤ ਵਿਰੋਧ ਜ਼ਾਹਿਰ ਕੀਤਾ ਅਤੇ ਮੰਗ ਕੀਤੀ ਕਿ ਅਮਰੀਕਾ ਆਪਣੀਆਂ ਗਲਤੀਆਂ ਨੂੰ ਸੁਧਾਰਣ ਅਤੇ ਆਪਣੇ ਰੁਖ ਬਦਲੇ।

Khushdeep Jassi

This news is Content Editor Khushdeep Jassi