ਟਰੰਪ ਨੂੰ ਕਰਾਰਾ ਝਟਕਾ, ਪੇਲੋਸੀ ਨੇ ਜਾਰੀ ਕੀਤਾ ਨਵਾਂ ‘ਓਬਾਮਾਕੇਅਰ’ ਬਿੱਲ

06/26/2020 3:03:58 AM

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਰਾਰਾ ਝਟਕਾ ਦਿੰਦੇ ਹੋਏ ਨਵੀਂ ਯੋਜਨਾ ਜਾਰੀ ਕੀਤੀ ਹੈ। ਉਥੇ ਹੀ ਟਰੰਪ ਪ੍ਰਸ਼ਾਸਨ ਨੇ ਇਸ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਦਾ ਰੁਖ ਕਰਨ ਦੀ ਤਿਆਰੀ ਕਰ ਲਈ ਹੈ। ਪੋਲੇਸੀ ਨੇ ਯੋਜਨਾ ’ਤੇ ਵੋਟ ਵੰਡ ਦਾ ਐਲਾਨ ਕੀਤਾ ਹੈ। ਉਥੇ ਹੀ ਟਰੰਪ ਪ੍ਰਸ਼ਾਸਨ ਨੇ ‘ਅਫੋਰਡੇਬਲ ਕੇਅਰ ਐਕਟ’ ਨੂੰ ਅਸੰਵਿਧਾਨਿਕ ਠਹਿਰਾਉਣ ਲਈ ਵੀਰਵਾਰ ਨੂੰ ਸੁਪਰੀਮ ਕੋਰਟ ’ਚ ਦਸਤਾਵੇਜ ਦਾਖਲ ਕਰਨ ਦੀ ਸੰਭਾਵਨਾ ਹੈ।

ਪੇਲੋਸੀ ਆਪਣੇ ਬਿੱਲ ਨੂੰ ਸੋਮਵਾਰ ਨੂੰ ਸਦਨ ’ਚ ਪੇਸ਼ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਲਗਭਗ 2 ਕਰੋੜ ਲੋਕਾਂ ਨੂੰ ਕਵਰੇਜ ਦੇਣ ਵਾਲੇ ਸਿਹਤ ਬੀਮਾ ਵਿਸਥਾਰ ਨੂੰ ਪਲਟਣ ਨੂੰ ਕੋਸ਼ਿਸ਼ ਕਰਨਾ ‘ਕਿਸੇ ਵੀ ਸਮੇਂ ਗਲਤ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ਮੂਰਖਤਾ ਤੋਂ ਵੀ ਪਰੇ ਹੈ।’’ ਕੋਵਿਡ-19 ਦੇ ਮਾਮਲੇ ਟੈਕਸਾਸ, ਫਲੋਰਿਡਾ ਅਤੇ ਕੈਲੇਫੋਰਨੀਆ ਵਰਗੇ ਪ੍ਰਮੁੱਖ ਸੂਬਿਆਂ ’ਚ ਵੀ ਵੱਧ ਰਹੇ ਹਨ ਅਤੇ ਲੱਖਾਂ ਕਰਮਚਾਰੀ ਜੋ ਵਾਇਰਸ ਨੂੰ ਰੋਕਣ ਲਈ ਆਰਥਿਕ ਸ਼ਟਡਾਊਨ ’ਚ ਕਵਰੇਜ ਗੁਆ ਚੁੱਕੇ ਹਨ, ਉਹ ਅਜਿਹੇ ’ਚ ਸਿਹਤ ਕਾਨੂੰਨ ’ਤੇ ਭਰੋਸਾ ਕਰ ਸਕਦੇ ਹਨ।

ਪੇਲੋਸੀ ਕਰ ਰਹੀ ਸਿਆਸਤ

ਵ੍ਹਾਈਟ ਹਾਊਸ ਨੇ ਕਿਹਾ ਕਿ ਪੇਲੋਸੀ ਸਿਰਫ ਸਿਆਸਤ ਕਰ ਰਹੀ ਹੈ। ਬੁਲਾਰਾ ਜੂਡ ਡੇਰੇ ਨੇ ਇਕ ਬਿਆਨ ’ਚ ਕਿਹਾ ਕਿ ਪੱਖਪਾਤਪੂਰਣ ਖੇਡ ਕਰਨ ਦੀ ਥਾਂ ਡੈਮੋਕ੍ਰੇਟ ਨੂੰ ਇਨ੍ਹਾਂ ਅਹਿਮ ਮੁੱਦਿਆਂ ’ਤੇ ਰਾਸ਼ਟਰਪਤੀ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਯਕੀਨੀ ਕਰਨਾ ਚਾਹੀਦਾ ਹੈ ਕਿ ਸਾਡਾ ਦੇਸ਼ ਇਸ ਮਹਾਮਾਰੀ ਨਾਲ ਪਹਿਲਾਂ ਤੋਂ ਕਿਤੇ ਵੱਧ ਤਾਕਤਵਰ ਬਣ ਕੇ ਉਭਰੇ।

Khushdeep Jassi

This news is Content Editor Khushdeep Jassi