ਟਰੰਪ ਨੇ ਜਾਨ ਐਬਿਜੈਦ ਨੂੰ ਚੁਣਿਆ ਸਾਊਦੀ ਅਰਬ ਦਾ ਰਾਜਦੂਤ

11/14/2018 1:42:59 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਜਾਨ ਐਬਿਜੈਦ ਨੂੰ ਸਾਊਦੀ ਅਰਬ ਦੇ ਰਾਜਦੂਤ ਦੇ ਤੌਰ 'ਤੇ ਚੁਣ ਲਿਆ ਹੈ। ਇਰਾਕ ਜੰਗ ਦੌਰਾਨ ਚੋਟੀ ਦੇ ਅਮਰੀਕੀ ਜਨਰਲ ਰਹੇ ਜਾਨ ਨੇ ਕਈ ਸਾਲਾਂ ਤੱਕ ਚੱਲੇ ਪੱਛਮੀ ਏਸ਼ੀਆ ਮਾਮਲਿਆਂ ਦਾ ਅਧਿਐਨ ਕੀਤਾ ਹੈ।

ਲੈਬਨਾਨੀ ਕ੍ਰਿਸ਼ਚਿਨ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਐਬੀਜੈਦ ਚੰਗੀ ਅਰਬੀ ਬੋਲਦੇ ਹਨ ਤੇ 2003 ਤੋਂ 2007 ਤੱਕ ਚੱਲੇ ਇਰਾਕ ਜੰਗ ਦੌਰਾਨ ਪੂਰੇ ਪੱਛਮੀ ਏਸ਼ੀਆ ਨੂੰ ਕਵਰ ਕਰਨ ਵਾਲੀ ਅਮਰੀਕੀ ਮੱਧ ਕਮਾਨ ਦੇ ਮੁਖੀ ਸਨ। ਉਨ੍ਹਾਂ ਨੇ ਹਾਵਰਥ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਸਾਊਦੀ ਅਰਬ 'ਤੇ ਵਿਸ਼ੇਸ਼ ਅਧਿਐਨ ਕੀਤਾ। ਕੈਲੀਫੋਰਨੀਆ ਦੇ ਰਹਿਣ ਵਾਲੇ ਤੇ ਯੂ.ਐੱਸ. ਮਿਲਟਰੀ ਅਕੈਡਮੀ ਦੇ ਗ੍ਰੈਜੂਏਟ ਐਬੀਜੈਦ ਨੂੰ ਇਸ ਅਹੁਦੇ ਦੇ ਲਈ ਅਜਿਹੇ ਸਮੇਂ ਚੁਣਿਆ ਗਿਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਦਾ ਲੱਗ ਰਿਹਾ ਹੈ।