ਟਰੰਪ ਨੂੰ ਐਮਾਜ਼ਨ CEO ਦੇ ਤਲਾਕ ''ਚ ਵੀ ਦਿਖੀ ''ਬਿਊਟੀ''

01/12/2019 7:47:17 PM

ਵਾਸ਼ਿੰਗਟਨ — ਐਮਾਜ਼ਨ ਦੇ ਸੀ. ਈ. ਓ. ਅਤੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਜੈੱਫ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਦੇ ਤਲਾਕ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਅਜੀਬੋ-ਗਰੀਬ ਟਿੱਪਣੀ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜੈੱਫ ਦੇ ਆਲੋਚਕ ਰਹੇ ਟਰੰਪ ਨੇ ਤਲਾਕ ਦੀ ਕਾਰਵਾਈ ਨੂੰ ਇਕ 'ਬਿਊਟੀ' ਦੱਸਿਆ ਹੈ। ਟਰੰਪ ਇਥੇ ਹੀ ਨਹੀਂ ਰੁਕੇ। ਉਨ੍ਹਾਂ ਅੱਗੇ ਆਖਿਆ ਕਿ ਇਹ ਇਕ ਆਦਮੀ ਨੂੰ ਲੱਤ ਮਾਰਨ ਦੇ ਬਾਰੇ 'ਚ ਗੱਲ ਕਰਨ ਜਿਹਾ ਹੈ, ਜਦੋਂ ਉਹ ਹੇਠਾਂ ਹੋਵੇ। ਟਰੰਪ ਨੇ ਕਿਹਾ ਕਿ ਮੈਂ ਉਸ ਨੂੰ ਵਧਾਈਆਂ ਦਿੰਦਾ ਹਾਂ ਪਰ ਇਹ ਇਕ ਬਿਊਟੀ ਹੈ। ਇਸ ਟਿੱਪਣੀ ਤੋਂ ਸਪੱਸ਼ਟ ਹੈ ਕਿ ਦੋਹਾਂ ਵਿਚਾਲੇ ਬਿਲਕੁਲ ਵੀ ਚੰਗੇ ਸਬੰਧ ਨਹੀਂ ਰਹੇ ਗਏ ਹਨ।
ਬੇਜੋਸ ਨੇ ਵਾਸ਼ਿੰਗਟਨ ਪੋਸਟ 'ਚ ਥਾਂ ਨਾ ਮਿਲਣ ਤੋਂ ਜਾਣੂ ਟਰੰਪ ਕਈ ਵਾਰ ਪਹਿਲਾਂ ਵੀ ਉਨ੍ਹਾਂ ਦੀ ਨਿੰਦਾ ਕਰ ਚੁੱਕੇ ਹਨ। ਦੱਸ ਦਈਏ ਕਿ ਤਲਾਕ ਦੀ ਜਾਣਕਾਰੀ ਜੈੱਫ ਅਤੇ ਮੈਕੇਂਜੀ ਨੇ ਖੁਦ ਦਿੱਤੀ ਹੈ। ਦੋਹਾਂ ਨੇ ਇਕ ਸੰਯੁਕਤ ਬਿਆਨ 'ਚ ਆਖਿਆ ਸੀ ਕਿ ਜਿਵੇਂ ਕਿ ਸਾਡੇ ਪਰਿਵਾਰ ਦੇ ਲੋਕ ਅਤੇ ਦੋਸਤ ਜਾਣਦੇ ਹਨ ਅਸੀਂ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਅਸੀਂ ਅੱਗੇ ਦੋਸਤ ਦੀ ਤਰ੍ਹਾਂ ਰਹਾਂਗੇ। ਜੇਕਰ ਸਾਨੂੰ ਪੱਤਾ ਹੁੰਦਾ ਕਿ ਅਸੀਂ 25 ਸਾਲ ਤੋਂ ਬਾਅਦ ਵੱਖ ਹੋਵਾਂਗੇ ਤਾਂ ਅਸੀਂ ਅਜਿਹਾ ਫਿਰ ਤੋਂ ਕਰਦੇ। ਜੈੱਫ ਅਤੇ ਮੈਕੇਂਜੀ ਦੇ 4 ਬੱਚੇ ਹਨ। ਉਨ੍ਹਾਂ 'ਚੋਂ 3 ਪੁੱਤਰ ਅਤੇ 1 ਧੀ ਹੈ। ਜੈੱਫ 54 ਸਾਲ ਦੇ ਹਨ ਜਦਕਿ ਮੈਕੇਂਜੀ 48 ਸਾਲਾ ਦੀ ਹੈ। ਦੋਹਾਂ ਦੀ ਮੁਲਾਕਾਤ ਨਿਊਯਾਰਕ ਸਥਿਤ ਇਕ ਕੰਪਨੀ 'ਚ ਇਕੱਠੇ ਕੰਮ ਕਰਦੇ ਹੋਈ ਸੀ। ਕੁਝ ਦਿਨਾਂ ਬਾਅਦ ਦੋਵੇਂ ਸੀਏਟਲ ਚਲੇ ਗਏ ਜਿੱਥੇ ਡੈੱਫ ਨੇ ਐਮਾਜ਼ਨ ਦੀ ਸ਼ੁਰੂਆਤ ਕੀਤੀ।