ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਘੋਸ਼ਿਤ ਕਰਨ ਨਾਲ ਹਿੰਸਾ ਭੜਕਣ ਦਾ ਸ਼ੱਕ : ਅਰਬ ਲੀਗ

12/03/2017 3:37:37 PM

ਕਾਹਿਰਾ— ਅਰਬ ਲੀਗ ਨੇ ਕਿਹਾ ਹੈ ਕਿ ਅਮਰੀਕਾ ਦੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦੇਣ ਨਾਲ ਹਿੰਸਾ ਵਧਣ ਦਾ ਸ਼ੱਕ ਹੈ। ਅਰਬ ਲੀਗ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਸਮਾਚਾਰ ਮੁਤਾਬਕ ਉਨ੍ਹਾਂ ਕਿਹਾ, ''ਅਸੀਂ ਅੱਜ ਸਪੱਸ਼ਟ ਤੌਰ 'ਤੇ ਇਹ ਕਹਿੰਦੇ ਹਾਂ ਕਿ ਅਜਿਹਾ ਕਰਨਾ ਤਰਕਸੰਗਤ ਨਹੀਂ ਹੈ। ਇਸ ਨਾਲ ਸ਼ਾਂਤੀ ਤੇ ਸਥਿਰਤਾ ਦੀ ਥਾਂ ਹਿੰਸਾ ਤੇ ਕੱਟੜਵਾਦ ਵਧਣਗੇ। ਉਨ੍ਹਾਂ ਨੇ ਕਿਹਾ,''ਇਸ ਨਾਲ ਸਿਰਫ ਇਕ ਪੱਖ ਤੋਂ ਲਾਭ ਪੁੱਜੇਗਾ। ਇਜ਼ਰਾਇਲ ਸਰਕਾਰ ਸ਼ਾਂਤੀ ਵਿਰੋਧੀ ਹੈ। 
ਕਿਹਾ ਜਾ ਰਿਹਾ ਸੀ ਕਿ ਅਗਲੇ ਹਫਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਅਜਿਹੀ ਘੋਸ਼ਣਾ ਹੋ ਸਕਦੀ ਹੈ। ਇਸ ਲਈ ਹੁਣ ਅਰਬ ਲੀਗ ਦੇ ਮਹਾਸਕੱਤਰ ਅਹਿਮਦ ਅਬੁਲ ਘੇਇਤ ਦਾ ਬਿਆਨ ਸਾਹਮਣੇ ਆਇਆ ਹੈ। 
ਜ਼ਿਕਰਯੋਗ ਹੈ ਕਿ ਫਿਲਸਤੀਨੀ ਲੋਕ ਯੇਰੂਸ਼ਲਮ ਨੂੰ ਆਪਣੀ ਭਵਿੱਖ ਦੀ ਰਾਜਧਾਨੀ ਦੇ ਰੂਪ 'ਚ ਦੇਖਦੇ ਹਨ। ਕੌਮਾਂਤਰੀ ਭਾਈਚਾਰੇ ਵੱਲੋਂ ਯਹੂਦੀਆਂ, ਮੁਸਲਮਾਨਾਂ ਅਤੇ ਈਸਾਈ ਧਰਮ ਦੇ ਪਵਿੱਤਰ ਸਥਾਨ ਪੂਰੇ ਯੇਰੂਸ਼ਲਮ 'ਤੇ ਇਜ਼ਰਾਇਲ ਦੇ ਦਾਅਵੇ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਟਰੰਪ ਦੀ ਇਹ ਘੋਸ਼ਣਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਦੀ ਨੀਤੀ ਨਾਲੋਂ ਅਲੱਗ ਹੋਵੇਗੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਯੇਰੂਸ਼ਲਮ ਦੇ ਮੁੱਦੇ ਨੂੰ ਆਪਸੀ ਗੱਲਬਾਤ ਨਾਲ ਹੱਲ ਕਰਨ ਦੇ ਪੱਖ 'ਚ ਸਨ। ਟਰੰਪ ਦੀ ਇਸ ਘੋਸ਼ਣਾ ਨਾਲ ਫਿਲਸਤੀਨੀ ਅਤੇ ਖਾੜੀ ਦੇਸ਼ਾਂ 'ਚ ਨਰਾਜ਼ਗੀ ਵਧ ਸਕਦੀ ਹੈ।