ਟਰੰਪ ਈਰਾਨ ਦੇ ਨੇਤਾ ਨਾਲ ਬਿਨਾਂ ਸ਼ਰਤ ਮਿਲਣ ਨੂੰ ਤਿਆਰ : ਮਨੁਚਿਨ

09/11/2019 1:52:37 AM

ਵਾਸ਼ਿੰਗਟਨ - ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਮੰਗਲਵਾਰ ਨੂੰ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਈਰਾਨੀ ਹਮਰੁਤਬਾ ਹਸਨ ਰੂਹਾਨੀ ਨਾਲ ਬਿਨਾਂ ਸ਼ਰਤ ਮਿਲਣ ਨੂੰ ਤਿਆਰ ਹਨ। ਹਾਲਾਂਕਿ ਤਹਿਰਾਨ 'ਤੇ ਦਬਾਅ ਜਾਰੀ ਰਹੇਗਾ। ਮਨੁਚਿਨ ਨੇ ਆਖਿਆ ਕਿ ਰਾਸ਼ਟਰਪਤੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਬਿਨਾਂ ਸ਼ਰਤ ਬੈਠਕ ਕਰਨ 'ਤੇ ਖੁਸ਼ੀ ਹੋਵੇਗੀ ਪਰ ਅਸੀਂ ਈਰਾਨ 'ਤੇ ਜ਼ਿਆਦਾ ਤੋਂ ਜ਼ਿਆਦਾ ਦਬਾਅ ਬਣਾਏ ਰੱਖਾਂਗੇ।

ਇਹ ਬਿਆਨ ਈਰਾਨ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ 'ਚ ਉਸ ਨੇ ਆਪਣੇ ਯੂਰੇਨੀਅਮ ਭੰਡਾਰ ਨੂੰ ਵਧਾਉਣ ਲਈ ਸੈਂਟ੍ਰੀਫਿਊਜ਼ ਨੂੰ ਸਰਗਰਮ ਕਰਨ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ 'ਚ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਉਦੋਂ ਵਧ ਗਿਆ ਸੀ ਜਦ ਰਾਸ਼ਟਰਪਤੀ ਨੇ ਤਹਿਰਾਨ ਨਾਲ 2015 'ਚ ਹੋਏ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕੀਤਾ ਅਤੇ ਈਰਾਨ 'ਤੇ ਦੁਬਾਰਾ ਆਰਥਿਕ ਪਾਬੰਦੀਆਂ ਲਾ ਦਿੱਤੀਆਂ।


Khushdeep Jassi

Content Editor

Related News