ਟਰੰਪ ਨੇ ਬਰਾਕ ਓਬਾਮਾ ਨੂੰ ਚਿਤਾਵਨੀ ਦੇ ਆਪ ਖੇਡਿਆ ''ਈਰਾਨੀ ਕਾਰਡ''

01/10/2020 1:15:13 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਸੇ ਵੇਲੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਈਰਾਨ ਖਿਲਾਫ ਜੰਗ ਸ਼ੁਰੂ ਕਰ ਸਿਆਸੀ ਸੰਭਾਵਨਾਵਾਂ ਨੂੰ ਆਪਣੇ ਪੱਖ 'ਚ ਕਰਨ ਲਈ ਚਿਤਾਵਨੀ ਦਿੱਤੀ ਸੀ ਪਰ ਹੁਣ 8 ਸਾਲ ਬਾਅਦ ਉਥੇ ਹੀ ਟਰੰਪ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਨੂੰ ਸਿਆਸੀ ਹਥਿਆਰ ਦੇ ਤੌਰ 'ਤੇ ਇਸਤੇਮਾਲ ਕਰਨ ਤੋਂ ਨਾ ਖੁੰਝੇ।

ਟਰੰਪ ਦੇ ਚੋਣ ਅਭਿਆਨ ਦੇ ਬੁਲਾਰੇ ਟਿਮ ਮੁਰਤੋ ਨੇ ਆਖਿਆ ਕਿ ਅਮਰੀਕੀ ਆਪਣੇ ਰਾਸ਼ਟਰਪਤੀ ਨੂੰ ਰਾਸ਼ਟਰ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਵਿਅਕਤੀ ਦੇ ਤੌਰ 'ਤੇ ਦੇਖਣਾ ਚਾਹੁੰਦੇ ਹਨ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਸੰਚਾਰ ਡਾਇਰੈਕਟਰ ਮਾਇਕਲ ਅਹਿਰੈਂਸ ਮੁਤਾਬਕ ਆਮ ਲੋਕਾਂ ਦੀ ਨਜ਼ਰ 'ਚ ਰਿਪਬਲਿਕਨ ਦਾ ਅਕਸ ਅੱਤਵਾਦੀਆਂ ਦੇ ਪ੍ਰਤੀ ਬਹੁਤ ਸਖਤ ਹੈ ਅਤੇ ਅਮਰੀਕੀ ਹਮਲੇ 'ਚ ਸੁਲੇਮਾਨੀ ਦਾ ਮਾਰਿਆ ਜਾਣਾ ਇਸ ਦੀ ਯਾਦ ਦਿਵਾਉਂਦਾ ਹੈ। ਚੋਣ ਅਭਿਆਨ 'ਚ ਸੁਲੇਮਾਨੀ ਦੀ ਹੱਤਿਆ ਨਾਲ ਜੁੜੀਆਂ ਗੱਲਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਵੇਗਾ, ਇਸ ਦਾ ਪਤਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਟਰੰਪ ਦਾ ਚੋਣ ਪ੍ਰਚਾਰ ਦੇਖਣ ਵਾਲੀ ਕਮੇਟੀ ਨੇ ਫੇਸਬੁੱਕ 'ਤੇ ਇਸ ਦੇ ਲਈ ਥਾਂ ਖਰੀਦੀ ਹੈ।

ਇਸ ਹਮਲੇ ਨੂੰ ਹਾਲਾਂਕਿ ਸਿਆਸੀ ਮਕਸਦ ਨਾਲ ਜੋੜਣ ਨੂੰ ਟਰੰਪ ਦੇ ਨਜ਼ਦੀਕੀ ਸਿਰੇ ਤੋਂ ਖਾਰਿਜ਼ ਕਰਦੇ ਹਨ ਪਰ ਡੈਮੋਕ੍ਰੇਟਿਕ ਵਿਰੋਧੀਆਂ ਦੇ ਮੁਕਾਬਲੇ ਉਹ ਟਰੰਪ ਵੱਲੋਂ ਕੀਤੀ ਗਈ ਕਾਰਵਾਈ ਤੋਂ ਖੁਸ਼ ਹਨ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਇਸ ਕਾਰਵਾਈ ਨਾਲ ਟਰੰਪ ਮਜ਼ਬੂਤ ਨੇਤਾ ਦੇ ਤੌਰ 'ਤੇ ਸਥਾਪਿਤ ਹੋਣਗੇ। ਇਹ ਲੋਕ ਡੈਮੋਕ੍ਰੇਟਿਕ ਦੀ ਵਿਦੇਸ਼ ਨੀਤੀ ਅਸਫਲ ਹੋਣ ਅਤੇ ਈਰਾਨ ਦੇ ਤੁਸ਼ਟੀਕਰਣ ਦਾ ਵੀ ਦੋਸ਼ ਲਗਾਉਂਦੇ ਹਨ। ਇਹ ਗੱਲ ਠੀਕ ਹੈ ਕਿ ਟਰੰਪ ਨਾਲ ਜੁੜੀਆਂ ਖਬਰਾਂ ਦਾ ਜੀਵਨ ਕਾਲ ਬਹੁਤ ਘੱਟ ਹੈ ਪਰ ਉਨ੍ਹਾਂ ਦੇ ਸਹਿਯੋਗੀਆਂ ਦਾ ਮੰਨਣਾ ਹੈ ਕਿ ਸੁਲੇਮਾਨੀ 'ਤੇ ਕੀਤਾ ਗਿਆ ਹਮਲਾ ਆਗਾਮੀ ਅਭਿਆਨ 'ਚ ਅਹਿਮ ਭੂਮਿਰਾ ਨਿਭਾ ਸਕਦਾ ਹੈ। ਇਹ ਹੋਰ ਜ਼ਿਆਦਾ ਕਾਰਗਾਰ ਹੋ ਸਕਦਾ ਹੈ ਜੇਕਰ ਈਰਾਨ ਜਵਾਬੀ ਕਾਰਵਾਈ ਕਰ ਦੇਵੇ ਜਾਂ ਖੇਤਰ 'ਚ ਤਣਾਅ ਦਾ ਮਾਹੌਲ ਬਣ ਜਾਵੇ।

ਆਈ. ਐੱਸ. ਬਗਦਾਦੀ ਦੀ ਹੱਤਿਆ ਟਰੰਪ ਦੇ ਪ੍ਰਚਾਰ ਵਿਗਿਆਪਨਾਂ ਅਤੇ ਉਨ੍ਹਾਂ ਦੀਆਂ ਰੈਲੀਆਂ ਦਾ ਹਿੱਸ ਬਣ ਚੁੱਕੇ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸੁਲੇਮਾਨੀ ਦੀ ਮੌਤ ਨੂੰ ਵੀ ਉਹ ਪ੍ਰਚਾਰ ਦਾ ਹਿੱਸਾ ਬਣਾਉਣਗੇ। ਟਰੰਪ ਦੇ 2 ਵਿਰੋਧੀਆਂ ਏਲੀਜ਼ਾਬੇਥ ਵਾਰੇਨ ਅਤੇ ਬਰਨੀ ਸੈਂਡ੍ਰਸ ਨੇ ਅਮਰੀਕੀ ਹਮਲੇ 'ਚ ਸੁਲੇਮਾਨੀ ਦੇ ਮਾਰੇ ਜਾਣ ਨੂੰ ਹੱਤਿਆ ਕਰਾਰ ਦਿੱਤਾ ਹੈ।

Khushdeep Jassi

This news is Content Editor Khushdeep Jassi