ਜਰਮਨੀ ''ਚ ਅਮਰੀਕੀ ਫੌਜੀਆਂ ਦੀ 25 ਫੀਸਦੀ ਤੋਂ ਜ਼ਿਆਦਾ ਕਟੌਤੀ ਕਰਨ ਦੀ ਟਰੰਪ ਦੀ ਯੋਜਨਾ

06/14/2020 8:21:17 PM

ਬਰਲਿਨ - ਜਰਮਨੀ ਦੇ ਆਪਣਾ ਰੱਖਿਆ ਖਰਚ ਨਾ ਵਧਾਏ ਜਾਣ 'ਤੇ ਉਥੋਂ ਅਮਰੀਕੀ ਫੌਜੀਆਂ ਨੂੰ ਹਟਾਉਣ ਦੀ ਚਿਤਾਵਨੀ ਦੇ ਸਾਲ ਭਰ ਤੋਂ ਜ਼ਿਆਦਾ ਸਮੇਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਸਖਤ ਰੁਖ ਅਪਣਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਯੋਜਨਾ ਉਥੇ 25 ਫੀਸਦੀ ਤੋਂ ਜ਼ਿਆਦਾ ਅਮਰੀਕੀ ਫੌਜੀਆਂ ਦੀ ਕਟੌਤੀ ਕਰਨ ਦੀ ਹੈ। ਜਰਮਨੀ ਵਿਚ ਕਰੀਬ 34,500 ਅਮਰੀਕੀ ਫੌਜੀ ਹਨ, ਜਦਕਿ ਰੱਖਿਆ ਵਿਭਾਗ ਦੇ ਗੈਰ-ਫੌਜੀ ਕਰਮਚੀਆਂ ਸਮੇਤ ਇਹ ਗਿਣਤੀ 50,000 ਹੋ ਜਾਂਦੀ ਹੈ।

ਟਰੰਪ ਨੇ ਪਿਛਲੇ ਹਫਤੇ 25,000 ਫੌਜੀਆਂ ਨੂੰ ਵਾਪਸ ਬੁਲਾਉਣ ਦੀ ਯੋਜਨਾ ਨੂੰ ਕਥਿਤ ਤੌਰ 'ਤੇ ਮਨਜ਼ੂਰੀ ਦਿੱਤੀ ਸੀ। ਟੈਕਸਾਸ ਦੇ ਰਿਪਬਲਿਕਨ ਮੈਕ ਥੋਰਨਬੇਰੀ ਨੇ ਆਪਣੇ ਸਹਿ-ਕਰਮੀਆਂ ਦੇ ਨਾਲ ਟਰੰਪ ਨੂੰ ਇਕ ਸੰਯੁਕਤ ਪੱਤਰ ਵਿਚ ਲਿੱਖਿਆ ਕਿ ਰੂਸ ਵੱਲੋਂ ਖਤਰਾ ਘੱਟ ਨਹੀਂ ਹੋਇਆ ਹੈ ਅਤੇ ਸਾਡੇ ਮੰਨਣਾ ਹੈ ਕਿ ਇਹ ਕਦਮ ਨਾਟੋ ਦੇ ਪ੍ਰਤੀ ਅਮਰੀਕੀ ਵਚਨਬੱਧਤਾ ਨੂੰ ਕਮਜ਼ੋਰ ਕਰੇਗਾ, ਜਿਸ ਨਾਲ ਰੂਸ ਦਾ ਰੁਖ ਹੋਰ ਹਮਲਾਵਰ ਹੋਵੇਗਾ ਅਤੇ ਉਹ ਮੌਕੇ ਦਾ ਫਾਇਦਾ ਚੁੱਕਣਾ ਚਾਹੇਗਾ। ਹਾਲਾਂਕਿ, 2 ਹਫਤੇ ਪਹਿਲਾਂ ਜਰਮਨੀ ਵਿਚ ਅਮਰੀਕੀ ਰਾਜਦੂਤ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਰਿਚਰਡ ਗ੍ਰੇਨੇਲ ਨੇ ਜਰਮਨ ਅਖਬਾਰ ਬਿਲਡ ਨੂੰ ਆਖਿਆ ਕਿ ਡੋਨਾਲਡ ਟਰੰਪ ਇਸ ਬਾਰੇ ਵਿਚ ਬਹੁਤ ਸਪੱਸ਼ਟ ਹਨ ਕਿ ਅਸੀਂ ਫੌਜੀਆਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਾਂ। ਹਾਲਾਂਕਿ ਇਸ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਅਜਿਹਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਅਮਰੀਕਾ ਦੀ ਆਪਣੀ ਗਲੋਬਲ ਫੌਜ ਤਿਆਰੀ ਹੀ ਪ੍ਰਭਾਵਿਤ ਹੋਵੇਗੀ। ਇਸ ਫੈਸਲੇ ਦੇ ਬਾਰੇ ਵਿਚ ਜਰਮਨੀ ਅਤੇ ਨਾਟੋ ਦੇ ਕਿਸੇ ਹੋਰ ਮੈਂਬਰ ਦੇਸ਼ ਦੇ ਨਾਲ ਚਰਚਾ ਨਹੀਂ ਕੀਤੀ ਗਈ।

Khushdeep Jassi

This news is Content Editor Khushdeep Jassi