ਟਰੰਪ ਨੇ ਮਾਸ ਪੈਕ ਕਰਨ ਵਾਲੇ ਪਲਾਂਟਾਂ ਨੂੰ ਦਿੱਤਾ ਕੰਮ ਕਰਨ ਦਾ ਆਦੇਸ਼, ਯੂਨੀਅਨਾਂ ''ਚ ਚਿੰਤਾ

04/29/2020 10:54:49 PM

ਵਾਸ਼ਿੰਗਟਨ - ਕੋਰੋਨਾਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਅਤੇ ਦੇਸ਼ ਵਿਚ ਖੁਰਾਕ ਦੀ ਸਪਲਾਈ 'ਤੇ ਅਸਰ ਪੈਣ ਦੀ ਚਿੰਤਾ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸ਼ਾਸਕੀ ਆਦੇਸ਼ ਜਾਰੀ ਕਰ ਮਾਸ ਨੂੰ ਪੈਕ ਕਰਨ ਵਾਲੇ ਪਲਾਂਟਾਂ ਨੂੰ ਕੰਮ ਕਰਦੇ ਰਹਿਣ ਦਾ ਆਦੇਸ਼ ਦਿੱਤਾ ਹੈ। ਰਾਸ਼ਟਰਪਤੀ ਨੇ ਮੰਗਲਵਾਰ ਨੂੰ ਰੱਖਿਆ ਉਤਪਾਦਨ ਕਾਨੂੰਨ ਦੇ ਤਹਿਤ ਇਸ ਆਦੇਸ਼ 'ਤੇ ਹਸਤਾਖਰ ਕਰ ਮਾਸ ਪ੍ਰੋਸੈਸਿੰਗ ਨੂੰ ਅਹਿਮ ਢਾਂਚੇ ਵਿਚ ਸ਼ਾਮਲ ਕੀਤਾ ਹੈ ਤਾਂ ਜੋ ਸੁਪਰ ਬਜ਼ਾਰਾਂ ਵਿਚ ਮਾਸ ਦੀ ਕਮੀ ਨਾ ਹੋਵੇ।

ਯੂਨੀਅਨਾਂ ਨੇ ਇਸ ਦਾ ਸਖਤ ਵਿਰੋਧ ਕਰਦੇ ਹੋਏ ਆਖਿਆ ਹੈ ਕਿ ਵ੍ਹਾਈਟ ਹਾਊਸ ਕਰਮਚਾਰੀਆਂ ਦੀ ਜ਼ਿੰਦਗੀ ਉਪਰ ਲੋਕਾਂ ਦੇ ਸੁਆਦ ਖਾਣੇ ਨੂੰ ਤਰਜ਼ੀਹ ਦੇ ਰਿਹਾ ਹੈ। ਸਥਾਨਕ ਪ੍ਰਸ਼ਾਸਨ ਅਤੇ ਕਰਮਚਾਰੀਆਂ ਦੇ ਦਬਾਅ ਕਾਰਨ ਦੇਸ਼ ਦੇ 20 ਤੋਂ ਜ਼ਿਆਦਾ ਮੀਟ ਪ੍ਰੋਸੈਸਿੰਗ ਪਲਾਂਟ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚ ਆਈ. ਓ. ਵੀ. ਅਤੇ ਸਾਊਥ ਡਕੋਟਾ ਸਥਿਤ ਵੱਡੇ ਪਲਾਂਟ ਵੀ ਸ਼ਾਮਲ ਹਨ। ਹੋਰ ਪਲਾਂਟਾ ਵਿਚ ਵੀ ਕੰਮ ਜ਼ਿਆਦਾ ਤੇਜ਼ੀ ਨਾਲ ਨਹੀਂ ਚੱਲ ਰਿਹਾ ਹੈ ਕਿਉਂਕਿ ਕਿਤੇ ਕਰਮਚਾਰੀ ਬੀਮਾਰ ਹੋ ਗਏ ਤਾਂ ਕਿਤੇ ਬੀਮਾਰ ਹੋਣ ਦੇ ਡਰ ਨਾਲ ਕੰਮ 'ਤੇ ਨਹੀਂ ਆ ਰਹੇ ਹਨ। ਆਦੇਸ਼ ਵਿਚ ਆਖਿਆ ਗਿਆ ਕਿ ਇਨ੍ਹਾਂ ਪਲਾਂਟਾਂ ਦੇ ਬੰਦ ਹੋਣ ਨਾਲ ਇਸ ਆਪਾਤ ਸਥਿਤੀ ਵਿਚ ਦੇਸ਼ ਵਿਚ ਮਾਸ ਦੀ ਸਪਲਾਈ ਵਿਗੜ ਜਾਵੇਗੀ।ਉਥੇ ਕਰੀਬ 13 ਲੱਖ ਖੁਰਾਕ ਅਤੇ ਰੀਟੇਲ ਕਰਮਚਾਰੀਆਂ ਦੇ ਯੂਨੀਅਨ ਦਿ ਯੂਨਾਈਟੇਡ ਫੂਡ ਐਂਡ ਕਮਰਸ਼ੀਅਲ ਵਰਕਰਸ ਇੰਟਰਨੈਸ਼ਨਲ ਯੂਨੀਅਨ ਨੇ ਮੰਗਲਵਾਰ ਨੂੰ ਆਖਿਆ ਕਿ ਅਮਰੀਕਾ ਵਿਚ ਵਾਇਰਸ ਕਾਰਨ ਖੁਰਾਕ ਪ੍ਰੋਸੈਸਿੰਗ ਅਤੇ ਮਾਸ ਪੈਕ ਕਰਨ ਵਾਲੇ ਪਲਾਂਟਾ ਦੇ 20 ਫੀਸਦੀ ਕਰਮਚਾਰੀਆਂ ਦੀ ਮੌਤ ਹੋ ਗਈ ਹੈ ਅਤੇ ਕਰੀਬ 6500 ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ।

Khushdeep Jassi

This news is Content Editor Khushdeep Jassi