ਟਰੰਪ ਨੇ ਭਾਰਤੀ-ਮੂਲ ਦੇ ਅਨੁਰਾਗ ਸਿੰਘਲ ਨੂੰ ਫਲੋਰੀਡਾ ਦੇ ਜੱਜ ਵਜੋਂ ਨਾਮਜ਼ਦ ਕੀਤਾ

09/10/2019 11:16:12 AM

ਵਾਸ਼ਿੰਗਟਨ— ਫਲੋਰੀਡਾ 'ਚ ਜਲਦ ਹੀ ਇਕ ਭਾਰਤੀ-ਅਮਰੀਕੀ ਨੂੰ ਜੱਜ ਨਿਯੁਕਤ ਕੀਤਾ ਜਾ ਸਕਦਾ ਹੈ। ਵਾਈਟ ਹਾਊਸ ਵੱਲੋਂ ਸੈਨੇਟ ਨੂੰ 17 ਜੱਜਾਂ ਦੀ ਲਿਸਟ ਭੇਜੀ ਗਈ ਹੈ, ਜਿਸ 'ਚ ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਅਨੁਰਾਗ ਸਿੰਘਲ ਨੂੰ ਵੀ ਨਾਮਜ਼ਦ ਕੀਤਾ ਹੈ। ਸੈਨੇਟ ਦੀ ਪੁਸ਼ਟੀ ਮਗਰੋਂ ਸਿੰਘਲ ਨੂੰ ਫਲੋਰੀਡਾ ਦਾ ਜੱਜ ਨਿਯੁਕਤ ਕੀਤਾ ਜਾ ਸਕਦਾ ਹੈ।


ਸਿੰਘਲ ਫਲੋਰੀਡਾ 'ਚ ਇਸ ਅਹੁਦੇ ਲਈ ਨਾਮਜ਼ਦ ਹੋਣ ਵਾਲੇ ਪਹਿਲੇ ਭਾਰਤੀ ਹਨ। ਜੇਕਰ ਉਨ੍ਹਾਂ ਦੇ ਨਾਂ ਨੂੰ ਸੈਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਜੇਮਜ਼ ਆਈ. ਕੋਹਨ ਦਾ ਸਥਾਨ ਲੈਣਗੇ। ਉਨ੍ਹਾਂ ਦੇ ਨਾਂ 'ਤੇ ਸਹਿਮਤੀ ਲਈ ਸੈਨੇਟ ਦੀ ਜਿਊਡੀਸ਼ਰੀ ਕਮੇਟੀ 'ਚ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ।
 

ਫਿਲਹਾਲ ਉਹ ਫਲੋਰੀਡਾ 'ਚ 17ਵੇਂ ਸਰਕਿਟ ਕੋਰਟ 'ਚ ਅਹੁਦੇ 'ਤੇ ਹਨ। ਉਹ ਇਸ ਅਹੁਦੇ 'ਤੇ 2011 ਤੋਂ ਹਨ। ‘ਰਾਈਸ ਯੂਨੀਵਰਸਿਟੀ’ ਤੋਂ ਗ੍ਰੈਜੂਏਟ, ਸਿੰਘਲ ਨੇ ‘ਵੇਕ ਫਾਰੈਸਟ ਯੂਨੀਵਰਸਿਟੀ ਸਕੂਲ ਆਫ ਲਾਅ’ 'ਚ ਅਧਿਐਨ ਕੀਤਾ। ਉਨ੍ਹਾਂ ਦੇ ਮਾਂ-ਬਾਪ 1960 'ਚ ਅਮਰੀਕਾ ਆਏ ਸਨ। ਉਨ੍ਹਾਂ ਦੇ ਪਿਤਾ ਅਲੀਗੜ੍ਹ ਤੋਂ ਸੀ ਅਤੇ ਐਕਸਾਨ 'ਚ ਇਕ ਸੋਧ ਵਿਗਿਆਨੀ ਸੀ। ਉਨ੍ਹਾਂ ਦੀ ਮਾਂ ਦੇਹਰਾਦੂਨ ਤੋਂ ਸੀ।  ਉਨ੍ਹਾਂ ਨੂੰ ਐਲੀਨ ਵੁਓਨੋਰਸ ਮਾਮਲੇ ਦੀ ਪੈਰਵੀ ਕਰਨ ਲਈ ਜਾਣਿਆ ਜਾਂਦਾ ਹੈ ਜੋ ਇਕ ਸੀਰੀਅਲ ਕਿਲਰ ਸੀ ਅਤੇ ਜਿਸ ਨੇ ਫਲੋਰੀਡਾ 'ਚ ਸੱਤ ਵਿਅਕਤੀਆਂ ਦਾ ਕਤਲ ਕੀਤਾ ਸੀ।