ਕੈਨੇਡੀਅਨ ਪੀ. ਐੱਮ. ਟਰੂਡੋ 'ਤੇ ਟਿੱਪਣੀ ਕਰਨ ਵਾਲੇ ਅਮਰੀਕੀ ਅਧਿਕਾਰੀ ਨੇ ਮੰਗੀ ਮੁਆਫੀ

Wednesday, Jun 13, 2018 - 03:09 PM (IST)

ਵਾਸ਼ਿੰਗਟਨ— ਵ੍ਹਾਈਟ ਹਾਊਸ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨੈਵਰੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਇਸਤੇਮਾਲ ਕੀਤੇ ਗਏ ਅਪਮਾਨਜਨਕ ਸ਼ਬਦਾਂ ਨੂੰ ਲੈ ਕੇ ਮੁਆਫੀ ਮੰਗ ਲਈ ਹੈ। ਪਿਛਲੇ ਦਿਨੀਂ ਇਕ ਪ੍ਰੋਗਰਾਮ ਦੌਰਾਨ ਪੀਟਰ ਨੇ ਟਰੂਡੋ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ 'ਟਰੂਡੋ ਲਈ ਨਰਕ 'ਚ ਖਾਸ ਥਾਂ ਹੈ।''
ਆਪਣੇ ਬਿਆਨ 'ਤੇ ਪ੍ਰਗਟਾਇਆ ਪਛਤਾਵਾ—
ਜ਼ਿਕਰਯੋਗ ਹੈ ਕਿ ਸਟੀਲ ਅਤੇ ਐਲੂਮੀਨੀਅਮ 'ਤੇ ਇਮਪੋਰਟ ਟੈਰਿਫ ਲਗਾਏ ਜਾਣ ਨੂੰ ਲੈ ਕੇ ਟਰੰਪ ਅਤੇ ਟਰੂਡੋ ਵਿਚਕਾਰ ਤਣਾਅ ਚੱਲ ਰਿਹਾ ਹੈ। ਨੈਵਰੋ ਨੇ ਕਿਹਾ,''ਆਪਣਾ ਸੁਨੇਹਾ ਦੇਣ 'ਚ ਮੈਂ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਮੈਂ ਸਵੀਕਾਰ ਕਰਦਾ ਹਾਂ ਕਿ ਮੇਰੀ ਗਲਤੀ ਸੀ, ਉਹ ਮੇਰੇ ਸ਼ਬਦ ਸਨ।'' ਇਹ ਪੁੱਛਣ 'ਤੇ ਕਿ ਕੀ ਉਹ ਆਪਣੇ ਬਿਆਨ ਨੂੰ ਲੈ ਕੇ ਪਛਤਾ ਰਹੇ ਹਨ, ਇਸ ਦੇ ਜਵਾਬ 'ਚ ਨੈਵਰੋ ਨੇ ਕਿਹਾ,'ਹਾਂ, ਬਿਲਕੁਲ।''
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕਿਊਬਿਕ 'ਚ ਜੀ-7 ਸੰਮੇਲਨ ਮਗਰੋਂ ਨੈਵਰੋ ਨੇ 10 ਜੂਨ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੂਟਨੀਤਕ ਸੰਬੰਧਾਂ 'ਚ ਈਮਾਨਦਾਰੀ ਨਾ ਵਰਤਣ ਅਤੇ ਉਨ੍ਹਾਂ ਦੀ ਪਿੱਠ 'ਚ ਖੰਜਰ ਮਾਰਨ ਵਾਲੇ ਵਿਦੇਸ਼ੀ ਨੇਤਾਵਾਂ ਲਈ ਨਰਕ 'ਚ ਵਿਸ਼ੇਸ਼ ਸਥਾਨ ਹੈ। 


Related News