ਮੇਲਾਨੀਆ ਦੀ ਹਮਸ਼ਕਲ ਨਾਲ ਘੁੰਮਣ ਦੇ ਦਾਅਵੇ ''ਤੇ ਟਰੰਪ ਨੇ ਦਿੱਤਾ ਜਵਾਬ

03/14/2019 9:53:23 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਦਾਅਵਾ ਕੀਤਾ ਗਿਆ ਸੀ ਕਿ ਉਹ ਕੰਮ ਨਾਲ ਸਬੰਧਿਤ ਯਾਤਰਾਵਾਂ 'ਤੇ ਆਪਣੀ ਪਤਨੀ ਮੇਲਾਨੀਆ ਟਰੰਪ ਦੀ ਹਮਸ਼ਕਲ ਨੂੰ ਲੈ ਕੇ ਜਾਂਦੇ ਹਨ। ਇਸ 'ਤੇ ਬੁੱਧਵਾਰ ਨੂੰ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਕਿ ਇਹ ਸਹੀ ਨਹੀਂ ਹੈ।

ਇਸ ਦਾਅਵੇ 'ਚ ਕਿਹਾ ਜਾ ਰਿਹਾ ਹੈ ਕਿ ਟਰੰਪ ਨਾਲ ਮੇਲਾਨੀਆ ਦੀ ਹਮਸ਼ਕਲ ਚਸ਼ਮਾ ਲਗਾਉਂਦੀ ਹੈ ਤੇ ਮੇਲਾਨੀਆ ਵਰਗੇ ਹੀ ਕੱਪੜੇ ਪਾਉਂਦੀ ਹੈ ਤਾਂ ਕਿ ਕੋਈ ਉਸ ਨੂੰ ਪਛਾਣ ਨਾ ਸਕੇ। ਦਾਅਵੇ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਤੇ ਹਫਤੇ ਅਲਬਾਮਾ ਦੌਰੇ 'ਤੇ ਉਹ ਮੇਲਾਨੀਆ ਦੀ ਹਮਸ਼ਕਲ ਨੂੰ ਲੈ ਕੇ ਗਏ ਸਨ। ਕਈ ਦਿਨਾਂ ਤੋਂ ਬਾਅਦ ਟਰੰਪ ਨੇ ਇਸ ਖਬਰ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫਰਜ਼ੀ ਖਬਰ 'ਚ ਮੇਲਾਨੀਆ ਦੀਆਂ ਤਸਵੀਰਾਂ ਨੂੰ ਫੋਟੋਸ਼ਾਪ ਕੀਤਾ ਗਿਆ ਹੈ। 

ਮੇਲਾਨੀਆ ਦੇ ਹਮਸ਼ਕਲ ਵਾਲੀ ਗੱਲ 2017 ਤੋਂ ਹੀ ਕੀਤੀ ਜਾ ਰਹੀ ਹੈ। ਇਕ ਅਮਰੀਕੀ ਟੀਵੀ ਸ਼ੋਅ 'ਚ ਵੀ ਕਿਹਾ ਗਿਆ ਕਿ ਅਲਬਾਮਾ 'ਚ ਟਰੰਪ ਦੇ ਨਾਲ ਮੇਲਾਨੀਆ ਦੀ ਮੌਜੂਦਗੀ ਨੂੰ ਲੈ ਕੇ ਇੰਟਰਨੈੱਟ 'ਤੇ ਕਾਫੀ ਸਰਚ ਵੀ ਕੀਤਾ ਗਿਆ। ਮੇਲਾਨੀਆ ਦੀ ਬੁਲਾਰਨ ਸਟੈਫਨੀ ਗ੍ਰੀਸ਼ਮ ਨੇ ਇਸ ਨੂੰ ਸ਼ਰਮਨਾਕ ਦੱਸਿਆ।


Baljit Singh

Content Editor

Related News