ਚੀਨ, ਰੂਸ ਤੇ ਉੱਤਰ ਕੋਰੀਆ ਨਾਲ ਮੁਕਾਬਲੇ ਦੀ ਤਿਆਰੀ ''ਚ ਲੱਗੇ ਟਰੰਪ

02/13/2018 8:16:36 PM

ਵਾਸ਼ਿੰਗਟਨ— ਚੀਨ, ਰੂਸ ਤੇ ਉੱਤਰ ਕੋਰੀਆ ਨਾਲ ਵਧਦੇ ਖਤਰੇ ਦਾ ਹਵਾਲਾ ਦਿੰਦੇ ਹੋਏ ਪੇਂਟਾਗਨ ਨੇ 2019 ਦੇ ਫੌਜ ਖਰਚ 'ਚ ਭਾਰੀ ਵਾਧਾ ਕਰਨ ਦੀ ਮੰਗ ਕੀਤੀ ਹੈ। ਪੇਂਟਾਗਨ ਨੇ ਸਰਕਾਰ ਤੋਂ 686 ਅਰਬ ਡਾਲਰ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ, ਜੋ ਕਿ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵਡੇ ਬਜਟ 'ਚੋਂ ਇਕ ਹੈ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਸ ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਅਮਰੀਕੀ ਫੌਜ ਪਹਿਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਤੇ ਉਸ ਕੋਲ ਹਰੇਕ ਤਰ੍ਹਾਂ ਦੇ ਹਥਿਆਰ ਮੌਜੂਦ ਹੋਣਗੇ। ਇਸ ਨੂੰ ਰੂਸ, ਚੀਨ ਤੇ ਉੱਤਰ ਕੋਰੀਆ ਨਾਲ ਮੁਕਾਬਲੇ ਦੀ ਤਿਆਰੀ ਦੱਸਿਆ ਜਾ ਰਿਹਾ ਹੈ।
ਪੇਂਟਾਗਨ ਦੇ 686 ਅਰਬ ਡਾਲਰ ਦੇ ਬਜਟ 'ਚ 2017 ਦੇ ਮੁਕਾਬਲੇ 80 ਅਰਬ ਡਾਲਰ ਦਾ ਵਾਧਾ ਹੈ। ਪੇਂਟਾਗਨ ਨੇ ਕਿਹਾ ਕਿ ਇਸ ਦਾ ਮੁੱਖ ਟੀਚਾ ਰੂਸ ਤੇ ਚੀਨ ਦਾ ਮੁਕਾਬਲਾ ਕਰਨਾ ਹੈ। ਬਜਟ ਪ੍ਰਸਤਾਵ ਦਾ ਖੁਲਾਸਾ ਕਰਦੇ ਹੋਏ ਸੋਮਵਾਰ ਨੂੰ ਅੰਡਰ ਸੈਕਟਰੀ ਆਫ ਡਿਫੈਂਸ ਡੇਵਿਡ ਐੱਲ. ਨਾਰਕਿਊਵਿਸਟ ਨੇ ਪੱਤਰਾਕਾਰਾਂ ਨੂੰ ਕਿਹਾ, 'ਅਮਰੀਕਾ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਅੱਤਵਾਦ ਨਹੀਂ, ਸਗੋਂ ਵੱਡੀਆਂ ਤਾਕਤਾਂ ਦਾ ਮੁਕਾਬਲਾਂ ਕਰਨਾ ਮੁੱਖ ਚੁਣੌਤੀ ਹੋਵੇਗੀ। ਬਜਟ ਦੇ ਪ੍ਰਸਤਾਵ 'ਚ ਕਿਹਾ ਗਿਆ, 'ਇਹ ਸਾਫ ਹੈ ਕਿ ਚੀਨ ਤੇ ਰੂਸ ਆਪਣੇ ਅਧਿਕਾਰਕ ਮਾਡਲ ਨਾਲ ਆਪਣੀ ਦੁਨੀਆ ਬਣਾਉਣਾ ਚਾਹੁੰਦੇ ਹਨ ਤੇ ਦੂਜੇ ਰਾਸ਼ਟਰਾਂ ਦੇ ਆਰਥਿਕ, ਕੂਟਨੀਤਕ ਤੇ ਸੁਰੱਖਿਆ ਫੈਸਲੇ 'ਤੇ ਵੀਟੋ ਅਧਿਕਾਰ ਹਾਸਲ ਕਰਨਾ ਚਾਹੁੰਦੇ ਹਨ।'