ਟਰੰਪ ਨੂੰ ਤੰਗ ਕਰ ਰਹੀ ਹੈ ਮਹਾਂਦੋਸ਼ ਦੀ ਚਿੰਤਾ

12/11/2018 1:29:20 PM

ਵਾਸ਼ਿੰਗਟਨ(ਏਜੰਸੀ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2016 ਦੀ ਚੋਣ ਮੁਹਿੰਮ ਦੌਰਾਨ ਹੋਏ ਵਿੱਤੀ ਉਲੰਘਣ ਕਾਰਨ ਮਹਾਂਦੋਸ਼ 'ਚ ਘਿਰਨ ਦਾ ਡਰ ਸਤਾ ਰਿਹਾ ਹੈ। ਮੀਡੀਆ 'ਚ ਆਈ ਇਕ ਖਬਰ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ। ਸਰਦਨ ਡਿਸਟ੍ਰਿਕਟ ਆਫ ਨਿਊਯਾਰਕ 'ਚ ਵਕੀਲਾਂ ਵਲੋਂ ਵੱਡੀ ਗਿਣਤੀ 'ਚ ਕਾਨੂੰਨੀ ਦਸਤਾਵੇਜ਼ ਦਾਖਲ ਕੀਤੇ ਜਾਣ ਦੇ ਬਾਅਦ ਹੁਣ ਟਰੰਪ 'ਤੇ ਮਹਾਂਦੋਸ਼ ਚਲਾਏ ਜਾਣ ਸਬੰਧੀ ਚਰਚਾਵਾਂ ਜ਼ੋਰ ਫੜ ਰਹੀਆਂ ਸਨ।

ਇਨ੍ਹਾਂ ਦਸਤਾਵੇਜ਼ਾਂ 'ਚ ਪਹਿਲੀ ਵਾਰ ਇਹ ਦੋਸ਼ ਲਗਾਇਆ ਗਿਆ ਹੈ ਕਿ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਰਾਸ਼ਟਰਪਤੀ ਦੇ ਹੁਕਮ 'ਤੇ ਕੰਮ ਕੀਤਾ ਸੀ ਜਦ ਉਨ੍ਹਾਂ ਨੇ 2016 ਦੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਕਾਨੂੰਨ ਤੋੜਿਆ ਸੀ। ਰਾਸ਼ਟਰਪਤੀ ਦੇ ਇਕ ਕਰੀਬੀ ਵਿਅਕਤੀ ਵਲੋਂ ਦੱਸਿਆ ਗਿਆ ਕਿ ਟਰੰਪ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਡੈਮੋਕ੍ਰੇਟਿਕਾਂ ਦੇ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ 'ਤੇ ਮਹਾਂਦੋਸ਼ ਚਲਾਇਆ ਜਾ ਸਕਦਾ ਹੈ। ਟਰੰਪ ਦੋਸ਼ਾਂ ਦੀ ਇਕ ਪੂਰੀ ਲੜੀ ਦਾ ਸਾਹਮਣਾ ਕਰ ਰਹੇ ਹਨ ਜੋ ਉਨ੍ਹਾਂ 'ਤੇ ਜਾਂਚ ਦੀ ਟੀਮ ਨੇ ਲਗਾਏ ਹਨ।