ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਦਾ ਉਡਾਇਆ ਮਜ਼ਾਕ

04/05/2019 1:47:37 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇਕ ਐਡੀਟਡ ਵੀਡੀਓ ਟਵੀਟ ਕਰਕੇ ਸਾਬਕਾ ਉਪ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਚੋਣਾਂ 2020 ਦੇ ਸੰਭਾਵਿਤ ਉਮੀਦਵਾਰ ਜੌਏ ਬਿਡੇਨ ਦਾ ਮਜ਼ਾਕ ਉਡਾਇਆ ਹੈ। ਬਿਡੇਨ 'ਤੇ ਇਕ ਮਹਿਲਾ ਦੇ ਨਾਲ ਮਾੜਾ ਵਰਤਾਓ ਕਰਨ ਦਾ ਦੋਸ਼ ਹੈ। ਟਰੰਪ ਨੇ ਇਹ ਵੀਡੀਓ ਟਵੀਟ ਕਰਦੇ ਹੋਏ ਲਿਖਿਆ 'ਫਿਰ ਤੋਂ ਸਵਾਗਤ ਹੈ ਜੌਏ'। ਟਰੰਪ ਦਾ ਬਿਆਨ ਅਜਿਹੇ ਮੌਕੇ ਆਇਆ ਹੈ, ਜਦੋਂ ਬੁੱਧਵਾਰ ਨੂੰ ਹੀ ਜੌਏ ਨੇ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਆਪਣੇ ਸਰੀਰਕ ਵਰਤਾਓ ਨੂੰ ਠੀਕ ਕਰਨ ਦਾ ਵਾਅਦਾ ਕੀਤਾ ਸੀ।

ਵਾਸ਼ਿੰਗਟਨ ਪੋਸਟ ਨਾਲ ਗੱਲਬਾਤ ਵਿਚ ਹੁਣ ਤੱਕ 7 ਔਰਤਾਂ ਨੇ ਜੌਏ ਨਾਲ ਮੁਲਾਕਾਤ ਦੌਰਾਨ ਅਸਹਿਜ ਮਹਿਸੂਸ ਕਰਨ ਦੀ ਗੱਲ ਕਬੂਲ ਕੀਤੀ। ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਇਕ ਵੈਬਸਾਈਟ ਨੇ ਇਕ ਸਾਬਕਾ ਅਸੈਂਬਲੀਵਿਮਿਨ ਦੇ ਹਵਾਲੇ ਤੋਂ ਦੱਸਿਆ ਕਿ 2014 ਵਿਚ ਸਾਬਕਾ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਉਸ ਸਮੇਂ ਬੇਹਦ ਅਸਹਿਜ ਮਹਿਸੂਸ ਹੋਇਆ, ਜਦੋਂ ਜੌਏ ਉਨ੍ਹਾਂ ਪਿੱਛੇ ਗਏ ਅਤੇ ਸਿਰ 'ਤੇ ਕਿਸ ਕੀਤਾ। ਇਹ ਵਿਵਾਦ ਉਸ ਸਮੇਂ ਬਹੁਤ ਚਰਚਾ ਵਿਚ ਰਿਹਾ, ਜਦੋਂ ਜੌਏ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੇ ਹਨ।

Sunny Mehra

This news is Content Editor Sunny Mehra