ਟਰੰਪ ਨੇ ਜੀ-20 ਦੀ ਬੈਠਕ ''ਚ ਬੇਟੀ ਇਵਾਂਕਾ ਦੇ ਆਪਣੀ ਥਾਂ ਲੈਣ ਦਾ ਕੀਤਾ ਬਚਾਅ

07/11/2017 3:22:44 AM

ਵਾਸ਼ਿੰਗਟਨ — ਅਮਰੀਕੀ ਰਾਸ਼ਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਜਰਮਨੀ 'ਚ ਜੀ-20 ਦੀ ਬੈਠਕ ਦੇ ਦੌਰਾਨ ਉਨ੍ਹਾਂ ਦੀ ਸੀਟ 'ਤੇ ਬੈਠਣ ਨੂੰ ਲੈ ਕੇ ਨਿੰਦਾ ਦੇ ਘੇਰੇ 'ਤੇ ਆਈ ਆਪਣੀ ਇਵਾਂਕਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਕੀਤਾ ਉਹ ਬਹੁਤ ਹੀ ਆਮ ਪ੍ਰਕਿਰਿਆ ਹੈ। ਟਰੰਪ ਨੇ ਟਵਿਟਰ 'ਤੇ ਲਿਖਿਆ, ''ਜਦੋਂ ਮੈਂ ਜਾਪਾਨ ਅਤੇ ਦੂਜੇ ਦੇਸ਼ਾਂ ਨਾਲ ਬੈਠਕਾਂ ਲਈ ਸੰਮੇਲਨ 'ਚੋਂ ਨਿਕਲਿਆ, ਮੈਂ ਇਵਾਂਕਾ ਨੂੰ ਸੀਟ 'ਤੇ ਬੈਠਣ ਲਈ ਕਿਹਾ। ਇਹ ਬਹੁਤ ਹੀ ਮਨੁੱਖੀ ਪ੍ਰਕਿਰਿਆ ਸੀ। ਜਰਮਨ ਚਾਂਸਲਰ ਮਰਕਲ ਵੀ ਮੇਰੀ ਗੱਲ ਨਾਲ ਸਹਿਮਤ ਹਨ। ਇਵਾਂਕਾ ਜਰਮਨੀ ਦੇ ਹੈਮਬਰਗ 'ਚ ਟਰੰਪ ਜਦੋਂ ਦੂਜੇ ਵਿਸ਼ਵ ਨੇਤਾਵਾਂ ਨਾਲ ਮਿਲ ਰਹੇ ਸਨ ਉਦੋਂ ਜੀ-20 ਦੀ ਇਕ ਬੈਠਕ ਦੇ ਦੌਰਾਨ ਉਹ ਥੋੜੇ ਸਮੇਂ ਲਈ ਆਪਣੇ ਪਿਤਾ ਦੀ ਕੁਰਸੀ 'ਤੇ ਬੈਠ ਗਈ ਸੀ। ਅਮਰੀਕੀ ਦੀ ਮੀਡੀਆ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕੁਝ ਸੀਨੀਅਰ ਸਹਾਇਕਾਂ ਸਮੇਤ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਨੇ ਇਸ ਦੇ ਲਈ ਇਵਾਂਕਾ ਦੀ ਨਿੰਦਾ ਕੀਤੀ ਹੈ। ਟਰੰਪ ਨੇ ਇਸ ਨਿੰਦਾ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹੋਏ ਮੀਡੀਆ 'ਤੇ ਇਸ ਮੁੱਦੇ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ, ''ਜੇਕਰ ਚੇਲਸੀ ਕਲਿੰਟਨ ਤੋਂ ਉਨ੍ਹਾਂ ਦੀ ਮਾਂ ਹਿਲੇਰੀ ਦੀ ਸੀਟ ਸੰਭਾਲਣ ਨੂੰ ਕਿਹਾ ਜਾਂਦਾ ਤਾਂ ਫੇਕ ਨਿਊਜ਼ ਵਾਲੇ ਕਹਿੰਦੇ 'ਚੇਲਸੀ ਫਾਰ ਪ੍ਰੈਜ਼ੀਡੇਂਟ' ਰਾਸ਼ਟਰਪਤੀ ਅਹੁੱਦੇ ਦੀ ਦਾਅਵੇਦਾਰ ਹੋ ਸਕਦੀ ਹੈ। ਇਸ ਤੋਂ ਪਹਿਲਾਂ ਮੇਜ਼ਬਾਨ ਦੇਸ਼ ਦੀ ਰਾਸ਼ਟਰਪਤੀ Âੰਜੇਲਾ ਮਰਕੇਲ ਨੇ ਕਿਹਾ ਸੀ ਕਿ ਯਾਤਰਾ ਕਰ ਰਿਹਾ ਵਫਦ ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਦੀ ਗੈਰ-ਮੌਜੂਦਗੀ 'ਚ ਬੈਠਕ 'ਚ ਉਨ੍ਹਾਂ ਦੀ ਥਾਂ ਕੌਣ ਲਵੇਗਾ।